ਇਸਲਾਮਾਬਾਦ— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਈ.ਸੀ.ਸੀ. ਵਰਲਡ ਕੱਪ 'ਚ ਇੰਗਲੈਂਡ ਦੇ ਲੀਡਸ 'ਚ ਅਫਗਾਨਿਸਤਾਨ ਦੇ ਖਿਲਾਫ ਮੈਚ ਦੇ ਦੌਰਾਨ ਆਪਣੇ ਦੇਸ਼ ਦੇ ਵਿਰੋਧ 'ਚ ਬੈਨਰ ਦਿਖਾਉਣ ਦਾ ਮੁੱਦਾ ਪਾਕਿਸਤਾਨ 'ਚ ਬ੍ਰਿਟੇਨ ਹਾਈ ਕਮਿਸ਼ਨਰ ਥਾਮਸ ਡ੍ਰੇਯੂ ਬ੍ਰਿਟਿਸ਼ ਹਾਈ ਕਮਿਸ਼ਨਰ ਦੇ ਸਾਹਮਣੇ ਉਠਾਇਆ। ਰੇਡੀਓ ਪਾਕਿਸਤਾਨ ਦੀ ਖਬਰ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ਦੇ ਮੁਤਾਬਕ ਕੁਰੈਸ਼ੀ ਨੇ ਕਿਹਾ ਕਿ ਸਟੇਡੀਅਮ 'ਚ ਪਾਕਿਸਤਾਨ ਵਿਰੋਧੀ ਪ੍ਰਚਾਰ ਕਰਨਾ ਚਿੰਤਾਜਨਕ ਹੈ। ਪਿਛਲੇ ਮਹੀਨੇ ਦੀ 29 ਤਰੀਕ ਨੂੰ ਮੈਚ ਦੇ ਦੌਰਾਨ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਸਮਰਥਕ ਆਪਸ 'ਚ ਭਿੜ ਗਏ ਸਨ। ਇਸ ਤੋਂ ਪਹਿਲਾਂ ਮੈਦਾਨ ਦੇ ਉੱਪਰ ਦੋ ਹਵਾਈ ਜਹਾਜ਼ਾਂ ਵੱਲੋਂ ਬਲੂਚਿਸਤਾਨ ਦੇ ਸਮਰਥਨ 'ਚ ਬੈਨਰ ਲਹਿਰਾਇਆ ਗਿਆ ਸੀ। ਵੈਸਟ ਯਾਰਕਸ਼ਾਇਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਿਲਸਿਲੇ 'ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਹਾਲੈਂਡ ਦੇ ਧਾਕੜ ਫੁੱਟਬਾਲਰ ਆਰਜੇਨ ਰਾਬੇਨ ਨੇ ਲਿਆ ਸੰਨਿਆਸ
NEXT STORY