ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਜਿੱਤਣ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤੀ ਟੀਮ ਖਿਲਾਫ ਕਈ ਗੱਲਾਂ ਕਹੀਆਂ ਗਈਆਂ। ਇਸੇ ਤਰ੍ਹਾਂ ਹੁਣ ਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ਹਿਰਯਾਰ ਖਾਨ ਦਾ ਮੰਨਣਾ ਕਿ ਭਾਰਤੀ ਟੀਮ ਪਾਕਿਸਤਾਨ ਖਿਲਾਫ ਦੋ-ਪੱਖੀ ਸੀਰੀਜ਼ ਇਸ ਲਈ ਨਹੀਂ ਖੇਡਦੀ ਕਿਉਂਕਿ ਉਸ ਨੂੰ ਹਾਰਨ ਦਾ ਡਰ ਰਹਿੰਦਾ ਹੈ। ਭਾਰਤ ਅਤੇ ਪਾਕਿ ਵਿਚਾਲੇ 2012 ਤੋਂ ਬਾਅਦ ਕੋਈ ਵੀ ਦੋ-ਪੱਖੀ ਸੀਰੀਜ਼ ਨਹੀਂ ਖੇਡੀ ਗਈ। ਹਾਲ ਹੀ 'ਚ ਖਤਮ ਹੋਏ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਭਾਰਤ ਖਿਲਾਫ ਪਾਕਿਸਤਾਨ ਦੀ ਟੀਮ ਨੇ 180 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤ ਹਾਸਲ ਕੀਤੀ ਸੀ। ਇਸ ਜਿੱਤ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਇਸ ਬਹਾਨੇ ਨਾਲ ਭਾਰਤੀ ਟੀਮ ਨੂੰ ਚੁਣੌਤੀ ਪੇਸ਼ ਕਰ ਰਿਹਾ ਹੈ।
2008 'ਚ ਹੋਏ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ 'ਚ ਕ੍ਰਿਕਟ ਦੇ ਰਿਸ਼ਤੇ ਵੀ ਵਿਗੜ ਗਏ ਸਨ, ਜਿਸ ਨਾਲ 2012 ਦੀ ਸੀਰੀਜ਼ ਛੱਡ ਦਿੱਤੀ ਜਾਵੇ ਤਾਂ ਦੋਵੇਂ ਟੀਮਾਂ ਸਿਰਫ ਆਈ. ਸੀ. ਸੀ. ਦੇ ਟੂਰਨਾਮੈਂਟ 'ਚ ਹੀ ਇੱਕਠੀਆਂ ਖੇਡਦੀਆਂ ਨਜ਼ਰ ਆਈਆਂ ਹਨ। ਆਈ. ਸੀ. ਸੀ. ਦੇ ਮੈਚਾਂ 'ਚ ਹਮੇਸ਼ਾ ਭਾਰਤ ਦਾ ਹੀ ਪਲੜਾ ਭਾਰੀ ਰਿਹਾ ਹੈ ਪਰ ਇਕ ਜਿੱਤ ਨੇ ਹੀ ਪੀ. ਸੀ.ਬੀ. ਪ੍ਰਧਾਨ ਦਾ ਮਨੋਬਲ ਕਾਫੀ ਵਧਾ ਦਿੱਤਾ ਹੈ।
ਆਈ. ਸੀ. ਸੀ. ਵਿਸ਼ਵਕੱਪ ਅਤੇ ਵਿਸ਼ਵ ਟੀ-20 'ਚ ਖੇਡੇ ਸਾਰੇ 11 ਮੈਚ ਭਾਰਤ ਨੇ ਆਪਣੇ ਨਾਂ ਕੀਤੇ ਹਨ, ਉਥੇ ਚੈਂਪੀਅਨਸ ਟਰਾਫੀ 'ਚ ਮਾਮਲਾ 2-2 ਨਾਲ ਬਰਾਬਰ ਹੈ। ਇਕ ਰਿਪੋਰਟ ਮੁਤਾਬਕ ਸ਼ਹਿਰਯਾਰ ਖਾਨ ਅਜਿਹਾ ਸੋਚਦਾ ਹੈ ਕਿ ਭਾਰਤੀ ਟੀਮ ਇਸ ਲਈ ਲਗਾਤਾਰ ਦੋ-ਪੱਖੀ ਸੀਰੀਜ਼ ਖੇਡਣ ਤੋਂ ਇਨਕਾਰ ਕਰਦੀ ਆਈ ਹੈ ਕਿਉਂਕਿ ਉਹ ਪਾਕਿਸਤਾਨ ਟੀਮ ਤੋਂ ਡਰਦੀ ਹੈ।
ਬੀ. ਸੀ. ਸੀ. ਆਈ. ਅਤੇ ਪੀ. ਸੀ. ਬੀ. ਵਿਚਾਲੇ ਹੋਏ ਇਕ ਸਮਝੋਤੇ ਮੁਤਾਬਕ ਦੋਵੇਂ ਟੀਮਾਂ ਨੂੰ 2015 ਤੋਂ 2023 ਤੱਕ ਕਈ ਦੋ-ਪੱਖੀ ਸੀਰੀਜ਼ ਖੇਡਣੀਆਂ ਸੀ ਪਰ ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਸਰਹੱਦ ਪਾਰ ਅੱਤਵਾਦ ਦਾ ਸਮਰਥਨ ਬੰਦ ਨਹੀਂ ਹੋਵੇਗਾ ਤਦ ਤੱਕ ਪਾਕਿਸਤਾਨ ਦੇ ਨਾਲ ਕੋਈ ਦੋ-ਪੱਖੀ ਕ੍ਰਿਕਟ ਸੰਬੰਧ ਨਹੀਂ ਬਣਾਇਆ ਜਾਵੇਗਾ।

ਪਾਕਿਸਤਾਨ ਪ੍ਰਧਾਨਮੰਤਰੀ ਵਲੋਂ ਖਿਡਾਰੀਆਂ ਲਈ ਆਯੋਜਿਤ ਸਮਾਰੋਹ 'ਚ ਸ਼ਹਿਰਯਾਰ ਖਾਨ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਦੀ ਜਿੱਤ ਤੋਂ ਬਾਅਦ ਮੈਂ ਦੋ-ਪੱਖੀ ਸੀਰੀਜ਼ ਲਈ ਭਾਰਤੀ ਟੀਮ ਨੂੰ ਸੱਦਾ ਦਿੱਤਾ ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ ਕਿਉਂਕਿ ਉਹ ਸਾਡੇ ਨਾਲ ਖੇਡਣ ਤੋਂ ਡਰਦੇ ਹਨ।
ਵਿਕਾਸ ਗੌੜਾ ਨੇ ਭਾਰਤ ਨੂੰ ਹਾਸਲ ਕਰਵਾਇਆ ਪਹਿਲਾਂ ਤਮਗਾ
NEXT STORY