ਸਪੋਰਟਸ ਡੈਸਕ : ਆਈ.ਸੀ.ਸੀ. ਟੀ-20 ਵਿਸ਼ਵ ਕੱਪ 'ਚ 24 ਅਕਤੂਬਰ ਨੂੰ ਭਾਰਤ ਖਿਲਾਫ਼ ਖੇਡੇ ਗਏ ਮੈਚ 'ਚ ਪਾਕਿਸਤਾਨ ਨੇ 10 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਅਤੇ ਖਿਡਾਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲ ਹੀ 'ਚ ਜਦੋਂ ਮੁਹੰਮਦ ਆਮਿਰ ਨੇ ਇਸ ਨੂੰ ਲੈ ਕੇ ਹਰਭਜਨ ਸਿੰਘ 'ਤੇ ਨਿਸ਼ਾਨਾ ਵਿੰਨ੍ਹਿਆ ਸੀ ਤਾਂ ਉਨ੍ਹਾਂ ਨੇ ਆਮਿਰ ਦੀ ਬੋਲਤੀ ਬੰਦ ਕਰ ਦਿੱਤੀ ਸੀ। ਹੁਣ ਇਕ ਪਾਕਿਸਤਾਨੀ ਮਹਿਲਾ ਪੱਤਰਕਾਰ ਸੁਮਾਇਰਾ ਖਾਨ ਨੇ ਹਰਭਜਨ ਸਿੰਘ 'ਤੇ ਚੁਟਕੀ ਲਈ ਹੈ ਅਤੇ ਸਟਾਰ ਭਾਰਤੀ ਸਪਿਨਰ ਨੇ ਇਸ ਦਾ ਵੀ ਮੁੰਹਤੋੜ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ : ਪੁੱਤਰ ਦੇ ਜਨਮ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵਧਾਈ ਲੈਣ ਆਏ ਕਿੰਨਰ
ਆਮਿਰ ਦੇ ਹਰਭਜਨ 'ਤੇ ਨਿਸ਼ਾਨਾ ਵਿੰਨ੍ਹਣ ਦੇ ਬਾਅਦ ਭਾਰਤੀ ਸਪਿਨਰ ਨੇ ਆਮਿਰ ਨੂੰ ਫਿਕਸਰ ਕਿਹਾ ਸੀ ਅਤੇ ਅਜਿਹੇ ਲੋਕਾਂ ਨੂੰ ਖੇਡ 'ਤੇ ਧੱਬਾ ਦੱਸਿਆ ਸੀ। ਹਰਭਜਨ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਸੀ, ਜਿਸ ਵਿਚ ਲਿਖਿਆ ਸੀ, 'ਫਿਕਸਰ ਨੂੰ ਸਿਕਸਰ..ਆਊਟ ਆਫ ਦਿ ਪਾਰਕ। ਮੁਹੰਮਦ ਆਮਿਰ ਚੱਲ ਦਫਾ ਹੋ ਜਾ।' ਪਾਕਿਸਤਾਨੀ ਪੱਤਰਕਾਰ ਸੁਮਾਇਰਾ ਖਾਨ ਆਮਿਰ 'ਤੇ ਹਰਭਜਨ ਦੀ ਇਸ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਹ ਟਵਿੱਟਰ 'ਤੇ ਹਰਭਜਨ ਨਾਲ ਉਲਝ ਗਈ। ਸੁਮਾਇਰਾ ਖਾਨ ਨੇ ਹਰਭਜਨ ਸਿੰਘ ਦੇ ਉਸੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ, ਹਰਭਜਨ ਸਿੰਘ ਰੋ ਰਿਹਾ ਹੈ। ਇਸ ਦੇ ਨਾਲ, ਉਸਨੇ ਕਈ ਮਜ਼ਾਕੀਆ ਇਮੋਜੀ ਸ਼ੇਅਰ ਕਰਦੇ ਹੋਏ ਅੱਗੇ ਲਿਖਿਆ, ਇਸ ਗੰਦੀ ਟਿੱਪਣੀ ਲਈ ਪੂਰੀ ਸਿੱਖ ਕੌਮ ਤੁਹਾਡੇ ਤੋਂ ਸ਼ਰਮਿੰਦਾ ਹੋਵੇਗੀ…. ਤੇ ਜੇਕਰ ਕੁਝ ਸਮਝ ਨਹੀਂ ਆਈ ਤਾਂ ਵਿਚਾਰਾ ਸਾਲਾਂ ਪੁਰਾਣਾ ਮੈਚ ਸਾਂਝਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ
ਸੁਮਾਇਰਾ ਦੇ ਟਵੀਟ 'ਤੇ ਹਰਭਜਨ ਸਿੰਘ ਨੇ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ, ਉੱਡਦੇ ਤੀਰ ਨੂੰ ਆਪਣੇ ਵੱਲ ਨਾ ਮੋੜੋ… ਆਪਣਾ ਕੰਮ ਕਰੋ ਅਤੇ ਬਕਵਾਸ ਘੱਟ ਕਰੋ…। ਆਪਣੀ ਬਕਵਾਸ ਬੰਦ ਕਰੋ। ਧਰਮ ਨੂੰ ਵਿਚ ਲਿਆ ਕੇ ਗੰਦੀ ਖੇਡ ਖੇਡਣੀ ਬੰਦ ਕਰੋ। ਤੁਸੀਂ ਉੱਥੇ ਖੁਸ਼ ਰਹੋ ,ਅਸੀਂ ਇੱਥੇ ਬਹੁਤ ਖੁਸ਼ ਹਾਂ। ਅੱਗੇ ਕੋਈ ਗੱਲ ਨਹੀਂ। ਇਸ ਤੋਂ ਬਾਅਦ ਸੁਮਾਇਰਾ ਖਾਨ ਨੇ ਇਕ ਹੋਰ ਟਵੀਟ ਵਿਚ ਲਿਖਿਆ, ਤੁਸੀਂ ਹੀ ਉਹ ਹੋ ਜੋ ਆਮ ਵਾਂਗ ਇਸ ਬਕਵਾਸ ਨੂੰ ਲੈ ਕੇ ਆਏ… ਇਸ ਲਈ ਸ਼ਾਂਤ ਰਹੋ। ਮੇਰੇ ਦੇਸ਼ ਦੀ ਔਰਤਾਂ 'ਤੇ ਹਮਲਾ ਕਰਨਾ ਬੰਦ ਕਰੋ... ਅਤੇ ਹਾਂ ਇਕ ਗੱਲ ਹੋਰ... ਨਿਮਰਤਾ ਸਿੱਖਣ ਲਈ ਬਾਬਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ... ਆਖਰ ਵਿਚ ਤੁਹਾਡੇ ਨਾਲ ਉਹੀ ਜੋ ਤੁਸੀਂ ਕਿਹਾ....।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਮਹਿੰਗਾਈ ਨੇ ਤੋੜਿਆ ਲੋਕਾਂ ਦਾ ਲੱਕ, 1 ਤੋਲੇ ਸੋਨੇ ਦੀ ਕੀਮਤ ਹੋਈ 1 ਲੱਖ 32 ਹਜ਼ਾਰ ਰੁਪਏ
ਇਸ 'ਤੇ ਹਰਭਜਨ ਨੇ ਇਕ ਵਾਰ ਫਿਰ ਜਵਾਬ ਦਿੰਦੇ ਹੋਏ ਕਿਹਾ, ਸਾਨੂੰ ਔਰਤਾਂ ਦੀ ਇੱਜ਼ਤ ਕਰਨਾ ਨਾ ਸਿਖਾਓ.. ਅਸੀਂ ਇਹ ਚੰਗੀ ਤਰ੍ਹਾਂ ਜਾਣਦੇ ਹਾਂ.. ਮੈਨੂੰ ਦੱਸੋ ਕਿ ਤੁਸੀਂ ਇਸ ਤੋਂ ਪਹਿਲਾਂ ਕਦੇ ਆਮਿਰ ਦੀ ਤਰਫੋਂ ਟਵੀਟ ਕੀਤਾ ਹੈ? ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਤੁਸੀਂ ਕੌਣ ਹੋ, ਇਹ ਤੁਸੀਂ ਹੀ ਸੀ ਜਿਨ੍ਹਾਂ ਨੇ ਪਹਿਲਾਂ ਟਵੀਟ ਕੀਤਾ ਸੀ, ਮੈਂ ਨਹੀਂ.. ਆਰਾਮ ਕਰੋ, ਮੈਂ ਤੁਹਾਡੇ ਵਿਰੁੱਧ ਕੁਝ ਨਹੀਂ ਕਿਹਾ, ਇਸ ਲਈ ਕਿਰਪਾ ਕਰਕੇ ਇਸ ਤੋਂ ਦੂਰ ਰਹੋ।
ਇਹ ਵੀ ਪੜ੍ਹੋ : ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਹੁਣ ਆਸਟ੍ਰੇਲੀਆਈ ਕਰ ਸਕਣਗੇ ਇਨ੍ਹਾਂ ਮੁਲਕਾਂ ਦੀ ਯਾਤਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੁੱਤਰ ਦੇ ਜਨਮ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵਧਾਈ ਲੈਣ ਆਏ ਕਿੰਨਰ
NEXT STORY