ਨਵੀਂ ਦਿੱਲੀ- ਦੋ ਸਾਲ ਤੱਕ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਸਕਣ ਵਾਲੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਜ਼ਿੰਬਾਬਵੇ ਵਿਰੁੱਧ ਟੈਸਟ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਵੱਡੀ ਉਪਲੱਬਧੀ ਹਾਸਲ ਕੀਤੀ। ਉਨ੍ਹਾਂ ਨੇ 27 ਦੌੜਾਂ 'ਤੇ 5 ਵਿਕਟਾਂ ਹਾਸਲ ਕਰਦੇ ਹੋਏ ਕਰੀਅਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਉਹ ਸਾਲ 2021 'ਚ ਹਸਨ ਅਲੀ ਸਾਰੇ ਫਾਰਮੈੱਟ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।
ਇਹ ਖ਼ਬਰ ਪੜ੍ਹੋ- ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)
ਹਸਨ ਅਲੀ ਨੇ ਸਾਲ 2021 'ਚ ਤਿੰਨਾਂ ਫਾਰਮੈੱਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਦੇ ਹੋਏ ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸ਼ਵਿਨ ਨੇ ਇਸ ਸਾਲ 10 ਪਾਰੀਆਂ 'ਚ 34 ਕੌਮਾਂਤਰੀ ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਇਸ ਦੌਰਾਨ ਹਸਨ ਅਲੀ ਦੀਆਂ 15 ਪਾਰੀਆਂ 'ਚ 40 ਵਿਕਟਾਂ ਹੋ ਗਈਆਂ ਹਨ। ਇਸ ਸਾਲ ਹੁਣ ਤੱਕ ਤਿੰਨਾਂ ਫਾਰਮੈੱਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ 'ਚ ਸ਼ਾਹਿਨ ਅਫਰੀਦੀ (19 ਪਾਰੀਆਂ 'ਚ 29 ਵਿਕਟਾਂ) ਤੀਜੇ, ਜੈਕ ਲੀਚ (11 ਪਾਰੀਆਂ 'ਚ 28 ਵਿਕਟਾਂ) ਚੌਥੇ ਤੇ ਅਕਸ਼ਰ ਪਟੇਲ (7 ਪਾਰੀਆਂ 'ਚ 27 ਵਿਕਟਾਂ) ਪੰਜਵੇਂ ਸਥਾਨ 'ਤੇ ਹੈ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ
ਸਾਲ 2021 'ਚ ਸਭ ਤੋਂ ਜ਼ਿਆਦਾ ਵਿਕਟਾਂ (10 ਮਈ ਤੱਕ)
ਹਸਨ ਅਲੀ- 15 ਪਾਰੀਆਂ 'ਚ 40 ਵਿਕਟਾਂ
ਰਵੀਚੰਦਰਨ ਅਸ਼ਵਿਨ- 10 ਪਾਰੀਆਂ 'ਚ 34 ਵਿਕਟਾਂ
ਸ਼ਾਹਿਨ ਅਫਰੀਦੀ- 19 ਪਾਰੀਆਂ 'ਚ 29 ਵਿਕਟਾਂ
ਜੈਕ ਲੀਚ- 11 ਪਾਰੀਆਂ 'ਚ 28 ਵਿਕਟਾਂ
ਅਕਸ਼ਰ ਪਟੇਲ- 7 ਪਾਰੀਆਂ 'ਚ 27 ਵਿਕਟਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੇਨ ਨਾਲ ਡਰਾਅ ਖੇਡ ਕੇ PSG ਖਿਤਾਬ ਦੌੜ ’ਚ ਪਿਛੜਿਆ
NEXT STORY