ਸਪੋਰਟਸ ਡੈਸਕ- ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੀਆਂ ਤਾਰੀਖ਼ਾਂ ਦਾ ਐਲਾਨ ਹੋ ਗਿਆ ਹੈ। ਸਾਬਕਾ ਚੈਂਪੀਅਨ ਮੁਲਤਾਨ ਸੁਲਤਾਨ ਨੇ 27 ਜਨਵਰੀ ਨੂੰ ਪੀ. ਐੱਸ. ਐੱਲ. ਦੇ ਸਤਵੇਂ ਸੀਜ਼ਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। 2019 ਚੈਂਪੀਅਨ ਕਵੇਟਾ ਗਲੈਡੀਏਟਰਸ ਸ਼ੁੱਕਰਵਾਰ ਨੂੰ ਪਹਿਲੇ ਦਿਨ 2017 ਦੇ ਜੇਤੂ ਪੇਸ਼ਾਵਰ ਜਾਲਮੀ ਨਾਲ ਭਿੜਨਗੇ।
ਇਸ 32 ਰੋਜ਼ਾ ਤੇ 34 ਮੈਚਾਂ ਦੇ ਟੂਰਨਾਮੈਂਟ 'ਚ ਖੇਡੇ ਜਾਣ ਵਾਲੇ 6 ਡਬਲ-ਹੈਡਰ ਮੁਕਾਬਲੇ ਹੋਣਗੇ। ਇਸ 'ਚ ਪਹਿਲਾ ਮੈਚ ਮੁਲਤਾਨ ਸੁਲਤਾਨ 2020 ਦੇ ਉਪ ਜੇਤੂ ਲਾਹੌਰ ਕੰਲਦਰਸ ਨਾਲ ਭਿੜਨਗੇ, ਜਿਸ ਤੋਂ ਬਾਅਦ ਕਰਾਚੀ ਕਿੰਗਸ ਤੇ ਕਵੇਟਾ ਗਲੈਡੀਏਟਰਸ ਨਾਲ ਭਿੜੇਗੀ। ਦੋ ਵਾਰ ਦੀ ਚੈਂਪੀਅਨ ਇਸਲਾਮਾਬਾਦ ਪੇਸ਼ਾਵਰ ਜਾਲਮੀ ਨਾਲ ਭਿੜੇਗੀ ਜਦਕਿ ਸ਼ਾਮ ਦਾ ਮੈਚ ਕਰਾਚੀ ਕਿੰਗਸ ਤੇ ਲਾਹੌਰ ਕਲੰਦਰਸ ਦਰਮਿਆਨ ਹੋਵੇਗਾ।
ਕਰਾਚੀ ਦੇ ਬਾਅਦ ਗੱਦਾਫ਼ੀ ਸਟੇਡੀਅਮ 27 ਜਨਵਰੀ ਤੋਂ 7 ਫਰਵਰੀ ਤਕ 15 ਮੈਚਾਂ ਦੀ ਮੇਜ਼ਬਾਨੀ ਕਰੇਗਾ। ਇੱਥੇ ਬਾਕੀ 15 ਲੀਗ ਮੈਚ ਤੇ ਚਾਰ ਪਲੇਆਫ਼ ਮੁਕਾਬਲੇ 10 ਤੋਂ 27 ਫਰਵਰੀ ਤਕ ਖੇਡੇ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਫ਼ੈਸਲਾ ਕੀਤਾ ਹੈ ਕਿ ਪੀ. ਐੱਸ. ਐੱਲ. ਡਰਾਫ਼ਟ 2022 12 ਦਸੰਬਰ ਨੂੰ ਲਾਹੌਰ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਆਯੋਜਿਤ ਕੀਤਾ ਜਾਵੇਗਾ।
IND v NZ 2nd Test Day 2 Stumps: ਨਿਊਜ਼ੀਲੈਂਡ ਨੂੰ 62 ਦੌੜਾਂ 'ਤੇ ਢੇਰ ਕਰ ਭਾਰਤ ਨੇ ਲਈ 332 ਦੌੜਾਂ ਦੀ ਲੀਡ
NEXT STORY