ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਦੋ ਮੈਚਾਂ ਦੀ ਸੀਰੀਜ਼ ਦੇ ਆਖ਼ਰੀ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਦੌਰਾਨ ਟੀਮ ਇੰਡੀਆ ਆਪਣੀ ਪਹਿਲੀ ਪਾਰੀ 'ਚ ਆਲਆਊਟ ਹੋ ਕੇ 325 ਦੌੜਾਂ 'ਤੇ ਸਿਮਟ ਗਈ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 62 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ।ਨਿਊਜ਼ੀਲੈਂਡ ਲਈ ਵਿਲ ਯੰਗ 4 ਦੌੜਾਂ, ਟਾਮ ਲਾਥਮ 10 ਦੌੜਾਂ ਤੇ ਰਾਸ ਟੇਲਰ 1 ਦੌੜ 'ਤੇ ਬੈਕ ਟੂ ਬੈਕ ਮੁਹੰਮਦ ਸਿਰਾਜ਼ ਦੇ ਸ਼ਿਕਾਰ ਬਣੇ। ਇਸ ਤੋਂ ਬਾਅਦ ਡੇਰਿਲ ਮਿਸ਼ੇਲ 8 ਦੌੜਾਂ ਦੇ ਸਕੋਰ 'ਤੇ ਅਕਸ਼ਰ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ 7 ਦੌੜਾਂ ਦੇ ਸਕੋਰ 'ਤੇ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਚਿਨ ਰਵਿੰਦਰ 4 ਦੌੜਾਂ ਤੇ ਟਾਮ ਬਲੰਡਲ 8 ਦੌੜਾਂ ਬਣਾ ਕੇ ਸਸਤੇ 'ਚ ਆਉਟ ਹੋਏ। ਟਿਮ ਸਾਊਦੀ ਤਾਂ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਆਊਟ ਹੋਏ। ਭਾਰਤ ਵਲੋਂ ਮੁਹੰਮਦ ਸਿਰਾਜ ਨੇ 3, ਅਕਸ਼ਰ ਪਟੇਲ ਨੇ 1, ਰਵੀਚੰਦਰਨ ਅਸ਼ਵਿਨ ਨੇ 4 ਤੇ ਜਯੰਤ ਯਾਦਵ ਨੇ 1 ਵਿਕਟ ਲਏ।

ਨਿਊਜ਼ੀਲੈਂਡ ਦੇ ਏਜਾਜ਼ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਦੀਆਂ 10 ਵਿਕਟਾਂ ਲੈ ਕੇ ਪੂਰੀ ਟੀਮ ਇੰਡੀਆ ਨੂੰ ਪਵੇਲੀਅਨ ਭੇਜ ਦਿੱਤਾ। ਦੂਜੇ ਦਿਨ ਦੀ ਖੇਡ ਦੌਰਾਨ ਰਿਧੀਮਾਨ ਸਾਹਾ 27 ਦੌੜਾਂ ਦੇ ਨਿੱਜੀ ਸਕੋਰ 'ਤੇ ਏਜਾਜ਼ ਪਟੇਲ ਵਲੋਂ ਐੱਲ. ਬੀ. ਡਬਲਯੂ. ਆਊਟ ਹੋਏ। ਇਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਿਫ਼ਰ ਦੇ ਸਕੋਰ 'ਤੇ ਏਜਾਜ਼ ਪਟੇਲ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਮਯੰਕ ਅਗਰਵਾਲ ਨੇ ਸ਼ਾਨਦਾਰ ਪਾਰੀ ਖੇਡੀ। ਉਹ 150 ਦੌੜਾਂ ਬਣਾ ਏਜਾਜ਼ ਪਟੇਲ ਦੀ ਗੇਂਦ 'ਤੇ ਟਾਮ ਬਲੰਡਲ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਭਾਰਤੀ ਟੀਮ ਵਲੋਂ ਸਭ ਤੋਂ ਵੱਧ 150 ਦੌੜਾਂ ਮਯੰਕ ਅਗਰਵਾਲ ਨੇ ਬਣਾਈਆਂ।
ਇਹ ਵੀ ਪੜ੍ਹੋ : IND v NZ 2nd Test : ਮਯੰਕ ਅਗਰਵਾਲ ਨੇ ਠੋਕਿਆ ਸ਼ਾਨਦਾਰ ਸੈਂਕੜਾ, ਅਜਿਹਾ ਕਰਨ ਵਾਲੇ ਤੀਜੇ ਖਿਡਾਰੀ ਬਣੇ
ਇਸ ਤੋਂ ਪਹਿਲਾਂ ਮੈਚ ਦੇ ਪਹਿਲੇ ਦਿਨ ਵਾਨਖੇੜੇ ਸਟੇਡੀਅਮ ਦਾ ਮੈਦਾਨ ਗਿੱਲਾ ਹੋਣ ਕਾਰਨ ਪਹਿਲੇ ਦਿਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਤੇ ਕੁਲ 70 ਓਵਰ ਦੀ ਗੇਂਦਬਾਜ਼ੀ ਹੋਈ। ਭਾਰਤ ਨੇ ਇਸ ਦੌਰਾਨ ਚਾਰ ਵਿਕਟਾਂ ਗੁਆ ਕੇ 221 ਦੌੜਾਂ ਬਣਾਈਆਂ ਸਨ। ਭਾਰਤ ਵਲੋਂ ਮਯੰਕ ਅਗਰਵਾਲ ਨੇ ਸੈਂਕੜਾ ਜੜਿਆ ਜਦਕਿ ਵਿਰਾਟ ਕੋਹਲੀ ਦੇ ਚੇਤੇਸ਼ਵਰ ਪੁਜਾਰਾ ਕੋਈ ਦੌੜ ਬਣਾਏ ਬਿਨਾ ਪਵੇਲੀਅਨ ਪਰਤ ਗਏ।
ਪਲੇਇੰਗ ਇਲੈਵਨ :-
ਨਿਊਜ਼ੀਲੈਂਡ : ਟਾਮ ਲਾਥਮ (ਕਪਤਾਨ), ਵਿਲ ਯੰਗ, ਡੇਰਿਲ ਮਿਸ਼ੇਲ, ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਬਲੰਡਲ (ਵਿਕਟਕੀਪਰ), ਰਚਿਨ ਰਵਿੰਦਰਾ, ਕਾਇਲ ਜੈਮੀਸਨ, ਟਿਮ ਸਾਊਦੀ, ਵਿਲੀਅਮ ਸੋਮਰਵਿਲ, ਏਜਾਜ਼ ਪਟੇਲ
ਭਾਰਤ : ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਜਯੰਤ ਯਾਦਵ, ਉਮੇਸ਼ ਯਾਦਵ, ਮੁਹੰਮਦ ਸਿਰਾਜ
ਇਹ ਵੀ ਪੜ੍ਹੋ : ਸਪਿਨਰਾਂ ਦੀ ਮਦਦਗਾਰ ਵਾਨਖੇੜੇ ਦੀ ਪਿੱਚ 'ਤੇ ਗੇਂਦ ਦੀ ਦਿਸ਼ਾ 'ਚ ਖੇਡਣਾ ਜ਼ਰੂਰੀ : ਗਿੱਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਪਿਨਰਾਂ ਦੀ ਮਦਦਗਾਰ ਵਾਨਖੇੜੇ ਦੀ ਪਿੱਚ 'ਤੇ ਗੇਂਦ ਦੀ ਦਿਸ਼ਾ 'ਚ ਖੇਡਣਾ ਜ਼ਰੂਰੀ : ਗਿੱਲ
NEXT STORY