ਕਰਾਚੀ (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਕਿਹਾ ਹੈ ਕਿ ਘਰੇਲੂ ਵਿਅਸਤ ਪ੍ਰੋਗਰਾਮ ਦੇ ਮੱਦੇਨਜ਼ਰ ਉਹ ਜਨਵਰੀ 2023 ਦੀ ਬਜਾਏ 2024 ਵਿੱਚ ਵੈਸਟਇੰਡੀਜ਼ ਟੀ-20 ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਪੀ.ਸੀ.ਬੀ. ਨੇ ਕਿਹਾ ਕਿ ਉਸ ਨੇ ਕ੍ਰਿਕਟ ਵੈਸਟਇੰਡੀਜ਼ ਨਾਲ ਗੱਲ ਕੀਤੀ ਅਤੇ ਦੋਵੇਂ ਬੋਰਡ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੂੰ ਮੁਲਤਵੀ ਕਰਨ ਲਈ ਸਹਿਮਤ ਹਨ।
ਪਹਿਲਾਂ ਇਹ ਜਨਵਰੀ 2023 ਵਿੱਚ ਹੋਣੀ ਸੀ ਪਰ ਹੁਣ ਇਹ 2024 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੋਵੇਗੀ। ਬੁਲਾਰੇ ਨੇ ਕਿਹਾ, 'ਇਹ ਫ਼ੈਸਲਾ ਇਸ ਲਈ ਵੀ ਲਿਆ ਗਿਆ ਕਿਉਂਕਿ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 'ਚ ਹੋਣਾ ਹੈ, ਜਿਸ ਦੀ ਮੇਜ਼ਬਾਨੀ ਵੈਸਟਇੰਡੀਜ਼ ਅਤੇ ਅਮਰੀਕਾ ਜੂਨ 'ਚ ਕਰਨਗੇ। ਇਸ ਤੋਂ ਪਹਿਲਾਂ ਛੋਟੇ ਫਾਰਮੈਟ ਦੀ ਸੀਰੀਜ਼ ਖੇਡਣ ਨਾਲ ਦੋਵਾਂ ਟੀਮਾਂ ਨੂੰ ਟੂਰਨਾਮੈਂਟ ਦੀ ਤਿਆਰੀ 'ਚ ਮਦਦ ਮਿਲੇਗੀ।'
ਮੈਲਬੌਰਨ 'ਚ ਹੋ ਰਹੇ ਦੂਜੇ 'ਕਬੱਡੀ ਵਿਸ਼ਵ ਕੱਪ' ਦੀਆਂ ਤਿਆਰੀਆਂ ਮੁਕੰਮਲ
NEXT STORY