ਕਰਾਚੀ- ਉਸਮਾਨ ਖਵਾਜ਼ਾ ਦੀਆਂ 160 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਵਿਕਟਕੀਪਰ ਅਲੈਕਸ ਕੈਰੀ ਦੀਆਂ 93 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਆਸਟਰੇਲੀਆ ਨੇ ਪਾਕਿਸਤਾਨ ਦੇ ਵਿਰੁੱਧ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ 8 ਵਿਕਟਾਂ 'ਤੇ 505 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਲਿਆ। ਆਸਟਰੇਲੀਆ ਨੇ ਤਿੰਨ ਵਿਕਟਾਂ 'ਤੇ 251 ਦੌੜਾਂ ਤੋਂ ਅੱਜ ਅੱਗੇ ਖੇਡਣਾ ਸ਼ੁਰੂ ਕੀਤਾ ਸੀ।
ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਖਵਾਜ਼ਾ ਨੇ 127 ਦੌੜਾਂ ਅਤੇ ਨਾਥਨ ਲਿਓਨ ਨੇ ਜ਼ੀਰੋ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਖਵਾਜ਼ਾ 369 ਗੇਂਦਾਂ ਵਿਚ 15 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 160 ਦੌੜਾਂ ਬਣਾ ਕੇ ਆਊਟ ਹੋਏ। ਲਿਓਨ 38 ਦੌੜਾਂ ਬਣਾ ਕੇ ਆਊਟ ਹੋਏ। ਕੈਰੀ ਨੇ 159 ਗੇਂਦਾਂ ਵਿਚ ਸੱਤ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਸਟਰੇਲੀਆ ਨੂੰ 500 ਦੇ ਪਾਰ ਪਹੁੰਚਾਇਆ। ਕੈਰੀ ਨੂੰ ਬਾਬਰ ਆਜ਼ਮ ਨੇ ਆਊਟ ਕੀਤਾ, ਜਦੋ ਉਹ ਆਪਣੇ ਸੈਂਕੜੇ ਤੋਂ ਸਿਰਫ 7 ਦੌੜਾਂ ਦੂਰ ਸਨ ਅਤੇ ਆਸਟਰੇਲੀਆ ਦਾ ਸਕੋਰ 503 ਦੌੜਾਂ ਸੀ। ਪਾਕਿਸਤਾਨ ਵਲੋਂ ਫਹੀਮ ਅਸ਼ਰਫ ਅਤੇ ਸਾਜਿਦ ਖਾਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
NEXT STORY