ਸਾਊਥੰਪਟਨ– ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਮੀਂਹ ਤੇ ਖਰਾਬ ਰੌਸ਼ਨੀ ਤੋਂ ਪ੍ਰਭਾਵਿਤ ਦੂਜਾ ਕ੍ਰਿਕਟ ਟੈਸਟ ਪੰਜਵੇਂ ਦਿਨ ਸੋਮਵਾਰ ਨੂੰ ਡਰਾਅ ਖਤਮ ਹੋ ਗਿਆ । ਇਸ ਟੈਸਟ ਦੇ ਡਰਾਅ ਹੋਣ ਤੋਂ ਬਾਅਦ ਇੰਗਲੈਂਡ ਦੀ 3 ਟੈਸਟਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣੀ ਹੋਈ ਹੈ। ਇਹ ਟੈਸਟ ਪੰਜੇ ਦਿਨ ਮੀਂਹ ਨਾਲ ਪ੍ਰਭਾਵਿਤ ਰਿਹਾ। ਪਾਕਿਸਤਾਨ ਨੇ ਪਹਿਲੀ ਪਾਰੀ ਵਿਚ 236 ਦੌੜਾਂ ਬਣਾਈਆਂ ਸਨ। ਇੰਗਲੈਂਡ ਨੇ ਆ ਪਣੀ ਪਹਿਲੀ ਪਾਰੀ ਇਕ ਵਿਕਟ ’ਤੇ 7 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 4 ਵਿਕਟਾਂ ’ਤੇ 110 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ, ਜਿਸ ਦੇ ਨਾਲ ਹੀ ਮੈਚ ਵੀ ਡਰਾਅ ਖਤਮ ਹੋ ਗਿਆ । ਡਾਮ ਸਿਬਲੀ 32, ਜੈਕ ਕ੍ਰਾਓਲੀ 53 ਤੇ ਓਲੀ ਪੋਪ 9 ਦੌੜਾਂ ਬਣਾ ਕੇ ਆ ਊਟ ਹੋਏ। ਕਪਤਾਨ ਜੋ ਰੂਟ 9 ਤੇ ਜੋਸ ਬਟਲਰ ਖਾਤਾ ਖੋਲ੍ਹੇ ਬਿਨਾਂ ਅਜੇਤੂ ਰਹੇ। ਪਾਕਿਸਤਾਨ ਵਲੋਂ ਮੁਹੰਮਦ ਅੱਬਾਸ ਨੇ 2 ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਾਹੀਨ ਆਫਰੀਦੀ ਤੇ ਯਾਸਿਰ ਸ਼ਾਹ ਨੂੰ 1-1 ਵਿਕਟ ਮਿਲੀ।
Retirement Special: ਰੈਨਾ ਵਰਗਾ ਨਹੀਂ ਦੁਨੀਆ 'ਤੇ ਕੋਈ ਬੱਲੇਬਾਜ਼, ਬਣਾਏ ਅਨੋਖੇ ਰਿਕਾਰਡ
NEXT STORY