ਆਬੂ ਧਾਬੀ- ਮੁਹੰਮਦ ਰਿਜ਼ਵਾਨ ਤੇ ਕਪਤਾਨ ਬਾਬਰ ਆਜ਼ਮ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਸੁਪਰ 12 ਗੇੜ ਦੇ ਗਰੁੱਪ 2 ਮੈਚ ਵਿਚ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਚੌਥੀ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਪਾਕਿਸਤਾਨ ਦੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਦੀ ਟੀਮ ਡੇਵਿਡ ਵਾਈਸੀ (31 ਗੇਂਦਾਂ ਵਿਚ ਅਜੇਤੂ 43, ਦੋ ਛੱਕੇ ਤਿੰਨ ਚੌਕੇ), ਕ੍ਰੇਗ ਵਿਲੀਅਮਸਨ (40) ਤੇ ਸਲਾਮੀ ਬੱਲੇਬਾਜ਼ ਸਟੀਫਨ ਬਾਰਡ (29) ਦੀਆਂ ਪਾਰੀਆਂ ਦੇ ਬਾਵਜੂਦ ਪੰਜ ਵਿਕਟ 'ਤੇ 144 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵਲੋਂ ਸਪਿਨਰ ਇਮਾਦ ਵਸੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰ ਵਿਚ 13 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਹਾਸਲ ਅਲੀ (22 ਦੌੜਾਂ 'ਤੇ ਇਕ ਵਿਕਟ), ਹਾਰਿਸ ਸਾਉਫ (25 ਦੌੜਾਂ 'ਤੇ ਇਕ ਵਿਕਟ) ਤੇ ਸ਼ਾਦਾਬ ਖਾਨ (35 ਦੌੜਾਂ 'ਤੇ ਇਕ ਵਿਕਟ) ਨੇ ਵੀ ਇਕ-ਇਕ ਹਾਸਲ ਕੀਤੀ।
ਪਾਕਿਸਤਾਨ ਦੇ ਰਿਜ਼ਵਾਨ (ਅਜੇਤੂ 79) ਤੇ ਬਾਬਰ (70) ਦੇ ਵਿਚ ਪਹਿਲੇ ਵਿਕਟ ਦੀ 113 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟ 'ਤੇ 189 ਦੌੜਾਂ ਦਾ ਸਕੋਰ ਖੜਾ ਕੀਤਾ ਸੀ। ਰਿਜ਼ਵਾਨ ਨੇ ਮੁਹੰਮਦ ਹਫੀਜ਼ (ਅਜੇਤੂ 32) ਦੇ ਨਾਲ ਵੀ ਤੀਜੇ ਵਿਕਟ ਦੇ ਲਈ 4.2 ਓਵਰ ਵਿਚ 67 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ 50 ਗੇਂਦਾਂ ਦੀ ਆਪਣੀ ਪਾਰੀ ਵਿਚ ਚਾਰ ਛੱਕੇ ਤੇ 8 ਚੌਕੇ ਲਗਾਏ ਜਦਕਿ ਬਾਬਰ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਲਗਾਏ। ਇਸ ਜਿੱਤ ਨਾਲ ਪਾਕਿਸਤਾਨ ਚਾਰ ਮੈਚਾਂ ਵਿਚ ਚਾਰ ਜਿੱਤ ਨਾਲ ਅੱਠ ਅੰਕਾਂ ਦੇ ਨਾਲ ਚੋਟੀ 'ਤੇ ਬਰਕਰਾਰ ਹੈ। ਟੀਚੇ ਦਾ ਪਿੱਛਾ ਕਰਨ ਉਤਰੇ ਨਾਮੀਬੀਆ ਦੀ ਸ਼ੁਰੂਆਤ ਖਰਾਬ ਰਹੀ। ਹਸਨ ਅਲੀ ਨੇ ਦੂਜੇ ਓਵਰ ਵਿਚ ਹੀ ਮਾਈਕਲ ਵਾਨ ਲਿੰਗੇਨ (04) ਨੂੰ ਬੋਲਡ ਕੀਤਾ। ਬਾਰਡ ਤੇ ਵਿਲੀਅਮਸ ਨੇ ਪਾਵਰ ਪਲੇਅ ਵਿਚ ਟੀਮ ਦਾ ਸਕੋਰ ਇਕ ਵਿਕਟ 'ਤੇ 34 ਦੌੜਾਂ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ
ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
ਪਲੇਇੰਗ ਇਲੈਵਨ ਟੀਮਾਂ :-
ਪਾਕਿਸਤਾਨ :- ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ, ਫਖਰ ਜ਼ਮਾਨ, ਮੁਹੰਮਦ ਹਫੀਜ਼, ਸ਼ੋਏਬ ਮਲਿਕ, ਆਸਿਫ ਅਲੀ, ਇਮਾਦ ਵਸੀਮ, ਸ਼ਾਦਾਬ ਖਾਨ, ਹਸਨ ਅਲੀ, ਹਰਿਸ ਰਾਊਫ, ਸ਼ਾਹੀਨ ਅਫਰੀਦੀ।
ਨਾਮੀਬੀਆ :- ਸਟੀਫਨ ਬਾਰਡ, ਜ਼ੈਨ ਗ੍ਰੀਨ (ਵਿਕਟਕੀਪਰ), ਕ੍ਰੇਗ ਵਿਲੀਅਮਸ, ਗੇਰਹਾਰਡ ਇਰਾਸਮਸ (ਕਪਤਾਨ), ਡੇਵਿਡ ਵਿਸੇ, ਜੇ ਜੇ ਸਮਿਟ, ਮਾਈਕਲ ਵੈਨ ਲਿੰਗਨ, ਜਾਨ ਫ੍ਰੀਲਿੰਕ, ਜਾਨ ਨਿਕੋਲ ਲਾਫਟੀ-ਈਟਨ, ਰੂਬੇਨ ਟਰੰਪੇਮੈਨ, ਬਰਨਾਰਡ ਸ਼ੋਲਟਜ਼।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ
NEXT STORY