ਸਪੋਰਟਸ ਡੈਸਕ : ਇੰਗਲੈਂਡ ਨੇ ਮੁਲਤਾਨ ਕ੍ਰਿਕਟ ਸਟੇਡੀਅਮ 'ਚ ਦੂਜੇ ਟੈਸਟ ਮੈਚ 'ਚ ਪਾਕਿਸਤਾਨ ਨੂੰ 26 ਦੌੜਾਂ ਨਾਲ ਹਰਾ ਦਿੱਤਾ ਅਤੇ ਇਸ ਦੇ ਨਾਲ ਹੀ ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਜਿੱਥੇ ਪ੍ਰਸ਼ੰਸਕ ਪਾਕਿਸਤਾਨ ਅਤੇ ਇੰਗਲੈਂਡ ਦੇ ਖਿਡਾਰੀਆਂ ਦਾ ਹੌਸਲਾ ਵਧਾ ਰਹੇ ਸਨ, ਉੱਥੇ ਹੀ ਇਸ ਮੈਚ 'ਚ ਇਕ ਅਨੋਖਾ ਨਜ਼ਾਰਾ ਵੀ ਦੇਖਣ ਨੂੰ ਮਿਲਿਆ। ਇੱਥੇ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਭਾਰਤੀ ਦਿੱਗਜ ਵਿਰਾਟ ਕੋਹਲੀ ਨੂੰ ਪੋਸਟਰ ਦਿਖਾ ਕੇ ਬੇਨਤੀ ਕੀਤੀ ਹੈ।
ਹਾਲਾਂਕਿ ਕੋਹਲੀ ਦਾ ਇਸ ਮੈਚ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਪਰ ਇਨ੍ਹਾਂ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਤਸਵੀਰ ਇੰਨੀ ਵਾਇਰਲ ਹੋ ਰਹੀ ਹੈ ਕਿ ਸ਼ਾਇਦ ਇਹ ਸੰਦੇਸ਼ ਕੋਹਲੀ ਤੱਕ ਵੀ ਪਹੁੰਚ ਗਿਆ ਹੈ। ਦਰਅਸਲ, ਅਗਲੇ ਸਾਲ ਏਸ਼ੀਆ ਕੱਪ ਪਾਕਿਸਤਾਨ 'ਚ ਹੋਣਾ ਹੈ ਪਰ ਭਾਰਤੀ ਕ੍ਰਿਕਟ ਬੋਰਡ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਟੂਰਨਾਮੈਂਟ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹਰਮਨਪ੍ਰੀਤ ਕੌਰ ਦੀ ਕਪਤਾਨ ਵਜੋਂ ਇਤਿਹਾਸਕ ਉਪਲੱਬਧੀ, ਇਸ ਮਾਮਲੇ 'ਚ ਧੋਨੀ ਤੇ ਕੋਹਲੀ ਨੂੰ ਛੱਡਿਆ ਪਿੱਛੇ
ਇਸ ਦੇ ਨਾਲ ਹੀ ਹੁਣ ਪਾਕਿਸਤਾਨ ਦੇ ਪ੍ਰਸ਼ੰਸਕਾਂ ਨੇ ਵਿਰਾਟ ਕੋਹਲੀ ਲਈ ਪੋਸਟਰ 'ਤੇ ਸੰਦੇਸ਼ ਲਿਖਿਆ ਹੈ, ਜਿਸ 'ਚ ਉਨ੍ਹਾਂ ਨੂੰ ਪਾਕਿਸਤਾਨ ਆਉਣ ਅਤੇ ਖੇਡਣ ਦਾ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ-ਇੰਗਲੈਂਡ ਮੈਚ ਦੌਰਾਨ ਪੋਸਟਰ ਫੜੇ ਦੋ ਪਾਕਿਸਤਾਨੀ ਪ੍ਰਸ਼ੰਸਕਾਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਕ ਪੋਸਟਰ 'ਤੇ ਲਿਖਿਆ ਹੈ, ''ਕਿੰਗ ਕੋਹਲੀ, ਇੱਥੇ ਆਓ ਅਤੇ ਏਸ਼ੀਆ ਕੱਪ ਖੇਡੋ''। ਦੂਜੇ ਪਾਸੇ ਇਕ ਹੋਰ ਪੋਸਟਰ 'ਤੇ ਲਿਖਿਆ ਹੈ, 'ਅਸੀਂ ਤੁਹਾਨੂੰ ਬਾਦਸ਼ਾਹ ਬਾਬਰ ਤੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ।'
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਨੂੰ ਲੈ ਕੇ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤ ਨੇ ਅਗਲੇ ਸਾਲ ਇੱਥੇ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਭਾਰਤ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਭਾਰਤੀ ਟੀਮ ਪਾਕਿਸਤਾਨ 'ਚ ਏਸ਼ੀਆ ਕੱਪ ਨਹੀਂ ਖੇਡਦੀ ਤਾਂ ਪਾਕਿਸਤਾਨੀ ਟੀਮ ਵੀ ਅਗਲੇ ਸਾਲ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਹਿੱਸਾ ਨਹੀਂ ਲਵੇਗੀ।
ਨੋਟ : ਇਸ ਗੱਲ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡੇਵਿਡ ਵਾਰਨਰ ਦੀ ਕਪਤਾਨੀ ਤੋਂ ਪਾਬੰਦੀ ਹਟਾਉਣ ਦੇ ਪੱਖ ਵਿੱਚ ਨਹੀਂ ਇਆਨ ਚੈਪਲ
NEXT STORY