ਮੈਲਬੌਰਨ (ਭਾਸ਼ਾ)- ਮਹਾਨ ਬੱਲੇਬਾਜ਼ ਇਆਨ ਚੈਪਲ ਦਾ ਮੰਨਣਾ ਹੈ ਕਿ ਕਪਤਾਨੀ ਨੂੰ ਲੈ ਕੇ ਡੇਵਿਡ ਵਾਰਨਰ 'ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟਾਉਣ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਉਹ ਹੁਣ ਕਪਤਾਨੀ ਦੀ ਉਮਰ ਪਾਰ ਕਰ ਚੁੱਕੇ ਹਨ। ਚੈਪਲ ਨੇ ਕਿਹਾ ਕਿ ਜੇਕਰ ਵਾਰਨਰ ਨੂੰ ਸਹੀ ਸਮੇਂ 'ਤੇ ਕਪਤਾਨੀ ਦਿੱਤੀ ਜਾਂਦੀ ਤਾਂ ਉਹ ਬਿਹਤਰ ਕਪਤਾਨ ਹੁੰਦੇ। ਉਨ੍ਹਾਂ ਨੇ ਚੈਨਲ ਨਾਇਨ ਦੇ 'ਵਾਈਡ ਵਰਲਡ ਆਫ ਸਪੋਰਟਸ' ਪ੍ਰੋਗਰਾਮ 'ਚ ਕਿਹਾ, "ਜੇਕਰ ਕ੍ਰਿਕਟ ਆਸਟ੍ਰੇਲੀਆ ਵਾਰਨਰ 'ਤੇ ਕਪਤਾਨੀ ਕਰਨ ਦੀ ਲੱਗੀ ਪਾਬੰਦੀ ਹਟਾ ਵੀ ਲੈਂਦਾ ਹੈ ਤਾਂ ਉਸ ਨਾਲ ਕੀ ਹੋਵੇਗਾ। ਵਾਰਨਰ ਨੂੰ ਕਿਸੇ ਵੀ ਆਸਟ੍ਰੇਲੀਆਈ ਟੀਮ ਦਾ ਕਪਤਾਨ ਤਾਂ ਬਣਾਉਣ ਨਹੀਂ ਜਾ ਰਹੇ। ਉਸ ਦੀ ਉਮਰ ਲੰਘ ਗਈ ਹੈ।'
ਉਨ੍ਹਾਂ ਕਿਹਾ ਕਿ ਕਪਤਾਨ ਨੌਜਵਾਨ ਹੋਣਾ ਚਾਹੀਦਾ ਹੈ ਤਾਂ ਜੋ ਉਹ ਮੋਰਚੇ ਤੋਂ ਅਗਵਾਈ ਕਰ ਸਕੇ। ਆਸਟਰੇਲੀਆ ਦੇ ਸਾਬਕਾ ਕਪਤਾਨ ਦਾ ਮੰਨਣਾ ਹੈ ਕਿ ਵਾਰਨਰ ਇਹ ਪਾਬੰਦੀ ਇਸ ਲਈ ਹਟਾਉਣਾ ਚਾਹੁੰਦਾ ਹੈ, ਕਿਉਂਕਿ ਉਹ ਬਿਗ ਬੈਸ਼ ਲੀਗ ਵਿੱਚ ਸਿਡਨੀ ਥੰਡਰਸ ਦੀ ਕਪਤਾਨੀ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ, “ਡੇਵਿਡ BBL ਟੀਮ ਦੀ ਕਪਤਾਨੀ ਕਰਨਾ ਚਾਹੁੰਦਾ ਹੈ। ਉਹ ਸਿਡਨੀ ਥੰਡਰਸ ਲਈ ਬਹੁਤ ਵਧੀਆ ਕਪਤਾਨ ਰਿਹਾ ਹੈ। ਇਸ ਲਈ ਉਹ ਪਾਬੰਦੀ ਹਟਵਾਉਣ ਚਾਹੁੰਦਾ ਹੋਵੇਗਾ।' ਇਸ ਪੂਰੇ ਮਾਮਲੇ 'ਤੇ ਕ੍ਰਿਕਟ ਆਸਟ੍ਰੇਲੀਆ ਦੇ ਰਵੱਈਏ ਬਾਰੇ ਉਨ੍ਹਾਂ ਕਿਹਾ, ''ਕ੍ਰਿਕਟ ਆਸਟ੍ਰੇਲੀਆ ਖਿਡਾਰੀਆਂ ਦੇ ਹਿੱਤ 'ਚ ਕੁਝ ਨਹੀਂ ਕਰਦਾ ਹੈ। ਇਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਮਾਮਲਾ ਇਸ ਦੀ ਇੱਕ ਹੋਰ ਉਦਾਹਰਣ ਹੈ।'
ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ : ਸੰਸਕ੍ਰਿਤੀ ਬਾਨਾ ਨੂੰ ਹਰਾ ਕੇ ਚੈਂਪੀਅਨ ਬਣੀ ਦਿਵਿਆ
NEXT STORY