ਜਲੰਧਰ : ਦੁਨੀਆ ਦੇ ਨੰਬਰ-2 ਰੈਂਕਿੰਗ ਦੇ ਗੋਲਫਰ ਡਸਟਿਨ ਜਾਨਸਨ ਨੇ ਆਖਿਰਕਾਰ ਅੱਗੇ ਆ ਕੇ ਕਹਿ ਹੀ ਦਿੱਤਾ ਕਿ ਉਹ ਯਾਸੀ ਸਫਈ ਦੇ ਲਈ ਆਪਣੀ ਮੰਗੇਤਰ ਪਾਲੀਨ ਗ੍ਰੇਟਸਕੀ ਨਾਲੋਂ ਰਿਸ਼ਤਾ ਨਹੀਂ ਤੋੜੇਗਾ। ਡਸਟਿਨ ਨੇ ਬਾਕਾਇਦਾ ਟੀਵਟ ਕਰਦਿਆਂ ਲਿਖਿਆ ਕਿ ਹਰ ਰਿਸ਼ਤੇ ਵਿਚ ਉਤਾਰ-ਚੜਾਅ ਆਉਂਦੇ ਰਹਿੰਦੇ ਹਨ ਪਰ ਸਭ ਤੋਂ ਜ਼ਰੂਰ ਇਹ ਹੁੰਦਾ ਹੈ ਕਿ ਜੇਕਰ ਤੁਸੀਂ ਇਕ-ਦੂਜੇ ਨੂੰ ਪਿਆਰ ਕਰਦੇ ਹੋ ਤਾਂ ਸਦਾ ਪਰਿਵਾਰ ਦੇ ਨਾਲ ਚਲਦਾ ਹੈ। ਬਾਕੀ ਸਭ ਨੂੰ ਸਹਿਯੋਗ ਲਈ ਧੰਨਵਾਦ।
ਦਰਅਸਲ ਪਾਲੀਨਾ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਤੋਂ ਡਸਟਿਨ ਦੀਆਂ ਫੋਟੋਆਂ ਹਟਾ ਦਿੱਤੀਆਂ ਸਨ। ਇਸ ਤੋਂ ਬਾਅਦ ਗੱਲ ਫੈਲੀ ਕਿ ਡਸਟਿਨ ਸਫਈ ਦੇ ਪਿਆਰ ਵਿਚ ਪੈ ਗਿਆ ਹੈ। ਦੂਜੇ ਪਾਸੇ ਯਾਸੀ ਦਾ ਕਹਿਣਾ ਹੈ ਕਿ ਇਹ ਗਲਤ ਖਬਰ ਹੈ ਕਿ ਮੈਂ ਡਸਟਿਨ ਨੂੰ ਡੇਟ ਕਰ ਰਹੀ ਹਾਂ। ਮੈਂ ਡਸਟਿਨ ਨੂੰ ਪਹਿਲੀ ਵਾਰ ਸ਼ੇਰਵੁਡ ਕੰਟਰੀ ਕਲੱਬ ਵਿਚ ਮਿਲੀ ਸੀ। ਮੈਂ ਉਸ ਨਾਲ ਵੈਸੇ ਹੀ ਗੱਲ ਕੀਤੀ ਜਿਵੇਂ ਮੈਂ ਹਰ ਗੋਲਫਰ ਨਾਲ ਕਰਦੀ ਹਾਂ। ਪਤਾ ਨਹੀਂ ਇਹ ਗੱਲ ਕਿੱਥੋਂ ਉਡ ਗਈ ਕਿ ਮੇਰੇ ਤੇ ਡਸਟਿਨ ਵਿਚਾਲੇ ਕੁਝ ਚਲ ਰਿਹਾ ਹੈ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਕਦੇ ਡਸਟਿਨ ਦੀ ਮੰਗੇਤਰ ਪਾਲੀਨਾ ਨਾਲ ਵੀ ਨਹੀਂ ਮਿਲੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਉਹ ਚੰਗੇ ਲੋਕ ਹਨ। ਜ਼ਿਕਰਯੋਗ ਹੈ ਕਿ ਆਈਸ ਹਾਕੀ ਲੀਜੈਂਡ ਵੇਨੇ ਦੀ ਬੇਟੀ ਪਾਲੀਨਾ ਨਾਲ ਡਸਟਿਨ 2012 ਤੋਂ ਰਿਲੇਸ਼ਨਸ਼ਿਪ ਵਿਚ ਹੈ। ਉਸਦੇ ਦੋ ਬੱਚੇ ਟੇਟੁਮ ਤੇ ਰਿਵਰ ਵੀ ਹਨ।
ਵਰਲਡ ਚੈਲੰਜ ਟੂਰਨਾਮੈਂਟ ਦਾ ਟਾਈਟਲ ਸਪਾਂਸਰ ਬਣਿਆ ਰਹੇਗਾ ਮੋਟੇਕਾਰਪ
NEXT STORY