ਡਬਲਿਨ—ਆਇਰਲੈਂਡ ਖਿਲਾਫ ਦੂਜੇ ਟੀ-20 ਦੌਰਾਨ ਭਾਰਤੀ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਦਾ ਜ਼ਬਰਦਸਤ ਰੂਪ ਦੇਖਣ ਨੂੰ ਮਿਲਿਆ। ਉਹ ਜਦੋਂ ਬੱਲੇਬਾਜ਼ੀ ਕਰਨ ਆਏ ਸੀ ਤਦ ਭਾਰਤੀ ਟੀਮ ਦਾ ਸਕੋਰ 169 ਸੀ। ਉਨ੍ਹੰ ਨੇ ਆਉਂਦੇ ਹੀ ਤੇਜ਼ ਸ਼ਾਰਟ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਖਾਸ ਤੌਰ 'ਤੇ ਕੇਵਿਨ ਓ ਬ੍ਰਾਇਨ ਦੇ ਆਖਰੀ ਓਵਰ 'ਚ ਤਾਂ ਉਨ੍ਹਾਂ ਨੇ ਜੰਮ ਕੇ ਖਬਰ ਲਈ। ਆਖਰੀ ਓਵਰ 'ਚ ਪੰਡਯਾ ਨੇ ਕੁੱਲ 21 ਦੌੜਾਂ ਜੋੜੀਆਂ ਇਸ 'ਚ 2 ਛੱਕੇ ਅਤੇ ਇਕ ਚੌਕਾ ਵੀ ਸ਼ਾਮਲ ਸੀ। ਉਂਝ ਪੂਰੇ ਮੈਚ ਦੌਰਾਨ ਪੰਡਯਾ ਨੇ 9 ਗੇਂਦ 'ਚ 32 ਦੌੜਾਂ ਬਣਾਈਆਂ। ਅਜਿਹਾ ਕਰ ਉਹ ਟੀ-20 'ਚ ਸਭ ਤੋਂ ਤੇਜ਼ ਸਟ੍ਰਾਇਕ ਰੇਟ ਨਾਲ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਆ ਗਿਆ ਹੈ। ਇਸ ਸੂਚੀ 'ਚ ਹਾਲੇ ਵੀ ਪਹਿਲੇ ਨੰਬਰ 'ਤੇ ਭਾਰਤ ਦੇ ਹੀ ਯੁਵਰਾਜ ਸਿੰਘ ਬਣੇ ਹੋਏ ਹਨ।
ਘਰ ਵਾਪਸੀ 'ਤੇ ਦੱਖਣੀ ਕੋਰੀਆਈ ਟੀਮ ਦਾ 'ਅੰਡਿਆਂ ਨਾਲ ਸਵਾਗਤ'
NEXT STORY