ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੇ ਇਸ ਦੌਰ 'ਚ ਭਾਰਤੀ ਕ੍ਰਿਕਟਸ ਸੋਸ਼ਲ ਦੂਰੀ ਦੀ ਪਾਲਣਾ ਕਰ ਰਹੇ ਹਨ। ਨਾਲ ਹੀ ਉਹ ਇਕ ਦੂਜੇ ਨਾਲ ਗੱਲ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ। ਭਾਰਤੀ ਟੀਮ ਦੇ ਆਲਰਾਊਡਰ ਹਾਰਦਿਕ ਪੰਡਯਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ ਤੇ ਉਹ ਇੰਸਟਾਗ੍ਰਾਮ 'ਤੇ ਆਪਣੀ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਹਨ ਤੇ ਫੈਂਸ ਦਾ ਮਨੋਰੰਜਨ ਵੀ ਕਰਦੇ ਰਹਿੰਦੇ ਹਨ। ਹਾਰਦਿਕ ਪੰਡਯਾ ਨੇ ਆਪਣੀ ਪੁਰਾਣੀ ਯਾਦ ਫੈਂਸ ਦੇ ਨਾਲ ਸ਼ੇਅਰ ਕੀਤੀ। ਹਾਰਦਿਕ ਨੇ ਇੰਸਟਾਗ੍ਰਾਮ 'ਤੇ ਆਪਣੇ ਭਰਾ ਕਰੁਣਾਲ ਪੰਡਯਾ ਦੇ ਨਾਲ 9 ਸਾਲ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਹਾਰਦਿਕ ਪੰਡਯਾ ਨੇ ਇਸ ਤਸਵੀਰ ਨੂੰ ਆਪਣੇ ਭਰਾ ਕਰੁਣਾਲ ਦੇ ਨਾਲ ਟੈਗ ਕਰਦੇ ਹੋਏ ਲਿਖਿਆ 'ਸਵੈਗ ਮੇਰਾ ਦੇਸੀ ਹੈ', ਹਾਰਦਿਕ ਪੰਡਯਾ ਦੀ ਇਸ ਪੋਸਟ ਨੂੰ ਫੈਂਸ ਨੇ ਬਹੁਤ ਪਸੰਦ ਕੀਤਾ ਹੈ।
ਹਾਰਦਿਕ ਪੰਡਯਾ ਦੀ ਇਸ ਫੋਟੋ 'ਤੇ ਇੰਗਲੈਂਡ ਦੇ ਧਮਾਕੇਦਾਰ ਬੱਲੇਬਾਜ਼ ਜੋਸ ਬਟਲਰ ਨੇ ਹੱਸਦੇ ਹੋਏ ਇਮੋਜ਼ੀ ਪੋਸਟ ਕੀਤੇ। ਪੰਡਯਾ ਦੀ ਇਸ ਤਸਵੀਰ 'ਤੇ ਸ਼੍ਰੇਅਸ ਅਈਅਰ ਨੇ ਲਿਖਿਆ 'ਕਰਣ-ਅਰਜੁਨ।' ਇਸ ਤੋਂ ਇਲਾਵਾ ਸ਼ਿਖਰ ਧਵਨ ਨੇ ਲਿਖਿਆ 'ਜ਼ਬਰਦਸਤ'। ਜ਼ਿਕਰਯੋਗ ਹੈ ਕਿ ਹਾਰਦਿਕ ਪੰਡਯਾ ਤੇ ਕਰੁਣਾਲ ਪੰਡਯਾ ਦੀ ਇਹ ਤਸਵੀਰ ਸਾਲ 2011 ਦੀ ਹੈ। ਜਦੋਂ ਭਾਰਤ ਨੇ ਆਪਣਾ ਦੂਜਾ ਵਿਸ਼ਵ ਕੱਪ ਜਿੱਤਿਆ ਸੀ।
ਬਾਈਕ 'ਤੇ ਘੁੰਮ ਰਹੇ ਧੋਨੀ, ਸਾਕਸ਼ੀ ਨੇ ਕਿਹਾ- ਖੇਡ ਰਹੇ ਹਨ 2 ਬੱਚੇ
NEXT STORY