ਚੇਨਈ— ਭਾਰਤੀ ਟੀਮ ਤੇ ਮੁੰਬਈ ਇੰਡੀਅਨਜ਼ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਆਦਰਸ਼ ਦੱਸਦੇ ਹੋਏ ਉਨ੍ਹਾਂ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ। ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਕੁਆਲੀਫਾਇਰ ਮੁਕਾਬਲੇ 'ਚ ਚੇਨਈ ਸੁਪਰਕਿੰਗਜ਼ ਸ਼ਾਨਦਾਰ ਪ੍ਰਦਰਸ਼ਨ ਨਹੀਂ ਕਰ ਸਕੀ ਜਿਸਦੀ ਵਜ੍ਹਾਂ ਨਾਲ ਮੁੰਬਈ ਇੰਡੀਅਨਜ਼ ਨੇ 6 ਵਿਕਟਾਂ ਨਾਲ ਇਹ ਮੁਕਾਬਲਾ ਜਿੱਤ ਕੇ ਫਾਈਨਲ 'ਤ ਪ੍ਰਵੇਸ਼ ਕਰ ਲਿਆ। ਮੈਚ ਖਤਮ ਹੋਣ ਤੋਂ ਬਾਅਦ ਹਾਰਦਿਕ ਪੰਡਯਾ ਵੱਖ-ਵੱਖ ਪੁਆਇੰਟ 'ਤੇ ਗੱਲ ਕਰਨ ਦੇ ਲਈ ਧੋਨੀ ਦੇ ਕੋਲ ਗਏ ਤੇ ਉਸਦੇ ਨਾਲ ਹੱਥ ਮਿਲਾਉਂਦੇ ਦਿਖਾਈ ਦਿੱਤੇ।
ਹਾਰਦਿਕ ਨੇ ਮੁਕਾਬਲੇ ਤੋਂ ਬਾਅਦ ਧੋਨੀ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਧੋਨੀ ਦੇ ਲਈ ਸੰਦੇਸ਼ ਲਿਖਿਆ, 'ਮੇਰੇ ਪਰੇਰਨਾ, ਮੇਰੇ ਭਰਾ, ਮੇਰੇ ਆਦਰਸ਼ ਮਹਿੰਦਰ ਸਿੰਘ ਧੋਨੀ।' ਇਹ ਹਾਲਾਂਕਿ ਪਹਿਲਾ ਮੌਕਾ ਨਹੀਂ ਹੈ, ਉਹ ਕਈ ਬਾਰ ਧੋਨੀ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਉਨ੍ਹਾਂ ਨੇ ਟੂਰਨਾਮੈਂਟ 'ਚ ਧੋਨੀ ਦੇ ਹੈਲੀਕਾਪਟਰ ਸ਼ਾਟ ਵਰਗ੍ਹਾ ਸ਼ਾਟ ਲਗਾਇਆ ਸੀ ਜਿਸ ਦੀ ਧੋਨੀ ਨੇ ਸ਼ਲਾਘਾ ਵੀ ਕੀਤੀ ਸੀ।
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਧੋਨੀ ਦਾ ਜਲਵਾ ਇਸ ਤਰ੍ਹਾਂ ਦਾ ਹੈ ਕਿ ਉਸਦੇ ਲਈ ਹਰ ਮੈਦਾਨ ਘਰੇਲੂ ਮੈਦਾਨ ਵਰਗਾ ਹੁੰਦਾ ਹੈ। ਉਹ ਜਿੱਥੇ ਵੀ ਜਾਂਦੇ ਹਨ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਭਾਰਤੀ ਟੀਮ 'ਚ ਯੁਵਾ ਖਿਡਾਰੀਆਂ 'ਤੇ ਉਸਦਾ ਸ਼ਾਨਦਾਰ ਪ੍ਰਭਾਵ ਹੈ। ਟੀਮ 'ਚ ਧੋਨੀ ਦੀ ਮੌਜੂਦਗੀ ਇਕ ਮੇਂਟਰ ਵਰਗੀ ਹੈ। ਧੋਨੀ ਨੇ ਮੌਜੂਦਾ ਆਈ. ਪੀ. ਐੱਲ. ਸੀਜ਼ਨ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਸ਼ੰਸਕ ਉਸਦੀ ਇਸ ਫਾਰਮ ਦੀ ਉਮੀਦ ਵਿਸ਼ਵ ਕੱਪ ਦੇ ਲਈ ਵੀ ਲਗਾ ਰਹੇ ਹਨ। ਹਾਰਦਿਕ ਤੇ ਧੋਨੀ ਦੀ ਜੋੜੀ ਵਿਸ਼ਵ ਕੱਪ 'ਚ ਭਾਰਤ ਦੇ ਲਈ ਬਹੁਤ ਅਹਿਮ ਹੋਵੇਗੀ।
IPL 2019 : ਜੀਵਾ-ਸਾਕਸ਼ੀ ਨਾਲ ਵਿਜਾਗ ਪਹੁੰਚੇ ਧੋਨੀ, ਫੈਨਸ ਨੇ ਕੀਤੀ ਇਹ ਅਪੀਲ
NEXT STORY