ਕੋਲਕਾਤਾ— ਯੁਵਰਾਜ ਸਿੰਘ ਨੇ ਹਾਲ ਹੀ ਵਿਚ ਭਾਰਤੀ ਕ੍ਰਿਕਟ ਦੀ ਨਵੀਂ ਸਨਸਨੀ ਹਾਰਦਿਕ ਪੰਡਯਾ ਦੀ ਤੁਲਨਾ ਕੈਰੇਬੀਆਈ ਖਿਡਾਰੀਆਂ ਨਾਲ ਕੀਤੀ ਸੀ ਪਰ ਬੜੌਦਾ ਦਾ ਇਹ ਖਿਡਾਰੀ ਆਪਣੀ ਆਲਰਾਊਂਡ ਸਮਰੱਥਾ ਦੇ ਦਮ 'ਤੇ ਦੱਖਣੀ ਅਫਰੀਕਾ ਦੇ ਮਹਾਨ ਖਿਡਾਰੀ ਜੈਕ ਕੈਲਿਸ ਦੀ ਤਰ੍ਹਾਂ ਬਣਨਾ ਚਾਹੁੰਦਾ ਹੈ।
ਪੰਡਯਾ ਨੇ ਕਿਹਾ, ''ਵੱਡੀਆਂ ਚੀਜ਼ਾਂ ਸੁਪਨੇ ਦੇ ਨਾਲ ਹੀ ਸ਼ੁਰੂ ਹੁੰਦੀਆਂ ਹਨ। ਹਾਂ, ਇਹ ਪੂਰੀਆਂ ਹੋ ਰਹੀਆਂ ਹਨ। ਮੈਂ ਜੈਕ ਕੈਲਿਸ ਬਣਨਾ ਚਾਹੁੰਦਾ ਹਾਂ। ਉਸ ਨੇ ਦੱਖਣੀ ਅਫਰੀਕਾ ਲਈ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਜੋ ਕੁਝ ਕੀਤਾ, ਮੈਂ ਵੀ ਉਸੇ ਤਰ੍ਹਾਂ ਭਾਰਤ ਲਈ ਕਰਨਾ ਚਾਹੁੰਦਾ ਹਾਂ।''
ਟੀਮ ਇੰਡੀਆ ਦਾ ਇਕ ਹੋਰ ਕ੍ਰਿਕਟਰ ਬੱਝਿਆ ਵਿਆਹ ਦੇ ਬੰਧਨ 'ਚ (ਦੇਖੋ ਤਸਵੀਰਾਂ)
NEXT STORY