ਮੁੰਬਈ- ਚੋਟੀ ਦੇ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਆਪਣਾ ਦਬਦਬਾ ਜਾਰੀ ਰਖਦੇ ਹੋਏ ਇੱਥੇ ਜੀ. ਐੱਸ. ਸੀ. ਵਿਸ਼ਵ ਸਨੂਕਰ ਕੁਆਲੀਫ਼ਾਇਰ ਦੇ ਆਖ਼ਰੀ ਰਾਊਂਡ ਰੌਬਿਨ ਮੈਚ 'ਚ ਰਾਸ਼ਟਰੀ ਚੈਂਪੀਅਨ ਆਦਿਤਿਆ ਮਹਿਤਾ 'ਤੇ 4-1 ਨਾਲ ਜਿੱਤ ਦਰਜ ਕੀਤੀ। ਆਡਵਾਨੀ ਨੇ ਤੀਜੇ ਫ੍ਰੇਮ 'ਚ 84 ਪੁਆਇੰਟ ਦਾ ਬ੍ਰੇਕ ਬਣਾ ਕੇ 72-58, 66-23, 55-45, 94 (84)-26, 30-68 ਨਾਲ ਜਿੱਤ ਦਰਜ ਕੀਤੀ।
ਇਸ ਤਰ੍ਹਾਂ 7 ਖਿਡਾਰੀਆਂ ਦੀ ਰਾਊਂਡ ਰੌਬਿਨ ਲੀਗ 'ਚ ਉਨ੍ਹਾਂ ਨੂੰ ਇਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਨਾਲ ਉਹ ਚੋਟੀ 'ਤੇ ਰਹੇ। ਆਦਿਤਿਆ ਤੇ ਭਾਰਤ ਦੇ ਤੀਜੇ ਨੰਬਰ ਦੇ ਲਕਸ਼ਮਣ ਰਾਵ (ਪੀ. ਐੱਸ. ਪੀ. ਬੀ.) ਨੂੰ ਦੋ-ਦੋ ਹਾਰ ਮਿਲੀ ਜਿਸ ਨਾਲ ਉਹ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੇ। ਮਹਿਲਾਵਾਂ ਦੀ ਰਾਊਂਡ ਰੌਬਿਨ ਲੀਗ 'ਚ ਤਾਮਿਲਨਾਡੂ ਦੀ ਅਨੁਪਮਾ ਰਾਮਚੰਦਰਨ ਤੇ ਮੱਧ ਪ੍ਰਦੇਸ਼ ਦੀ ਅਮੀ ਕਾਮਿਨੀ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ।
ਭਾਰਤ-ਪਾਕਿ ਮੈਚ ਦਾ ਕ੍ਰੇਜ਼ : ਹੱਥੋ-ਹੱਥ ਵਿਕੀਆਂ ਟਿਕਟਾਂ, ਹੋਟਲ ਹੋਣ ਲੱਗੇ ਫੁੱਲ
NEXT STORY