ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ ਤਜ਼ਰਬੇਕਾਰ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਇਤਿਹਾਸਕ 28ਵਾਂ ਵਿਸ਼ਵ ਖਿਤਾਬ ਜਿੱਤ ਲਿਆ, ਜਦੋਂ ਉਸ ਨੇ ਦੋਹਾ ’ਚ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ’ਚ ਇੰਗਲੈਂਡ ਦੇ ਰਾਬਰਟ ਹਾਲ ਨੂੰ 4-2 ਨਾਲ ਹਰਾਇਆ। ਅਡਵਾਨੀ ਨੇ ਪਹਿਲਾ ਵਿਸ਼ਵ ਖਿਤਾਬ 2016 ’ਚ ਜਿੱਤਿਆ ਸੀ। ਕੋਰੋਨਾ ਮਹਾਮਾਰੀ ਦੌਰਾਨ 2020 ਅਤੇ 2021 ਵਿਚ ਵਿਸ਼ਵ ਚੈਂਪੀਅਨਸ਼ਿਪ ਨਹੀਂ ਹੋਈ। ਉਨ੍ਹਾਂ 151-94, 151-0, 150-84, 74-151, 6-154, 152-46 ਨਾਲ ਜਿੱਤ ਦਰਜ ਕੀਤੀ। ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਕਿ ਵਿਸ਼ਵ ਬਿਲੀਅਡਸ ਖਿਤਾਬ ਵਾਰ-ਵਾਰ ਜਿੱਤ ਕੇ ਚੰਗਾ ਲੱਗਦਾ ਹੈ। ਇਹ ਮੁਕਾਬਲਾ ਹਾਲਾਂਕਿ ਆਸਾਨ ਨਹੀਂ ਸੀ। ਮੁਕਾਬਲੇਬਾਜ਼ੀ ਕਾਫੀ ਮੁਸ਼ਕਿਲ ਸੀ।
ਚੈਂਪੀਅਨਸ ਟਰਾਫੀ ਨੂੰ ਲੈ ਕੇ ਵੱਡਾ ਫੈਸਲਾ! ਪਾਕਿਸਤਾਨ ਨਹੀਂ ਜਾਵੇਗੀ ਭਾਰਤੀ ਟੀਮ
NEXT STORY