ਵਿਸ਼ਾਖਾਪਟਨਮ : ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਨੇ ਟੀਮ ਦੇ ਸਾਥੀ ਖਿਡਾਰੀ ਰਿਸ਼ਭ ਪੰਤ ਦੀ ਸ਼ਲਾਘਾ ਕਰਦਿਆਂ ਉਸ ਨੂੰ ਨੌਜਵਾਨ ਖਿਡਾਰੀਆਂ ਵਿਚੋਂ ਸਰਵਸ੍ਰੇਸ਼ਠ ਫਿਨਿਸ਼ਰ ਕਰਾਰ ਦਿੱਤਾ ਹੈ। 21 ਸਾਲਾ ਇਸ ਖਿਡਾਰੀ ਦੀ ਮਦਦ ਨਾਲ ਦਿੱਲੀ ਨੇ ਆਈ. ਪੀ. ਐੱਲ. ਐਲਿਮੀਨੇਟਰ ਵਿਚ ਸਨਰਾਈਜ਼ਰਸ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾਇਆ। ਪੰਤ ਨੇ 21 ਗੇਂਦਾਂ ਵਿਚ 5 ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਪਾਰੀ ਖੇਡੀ ਅਤੇ ਵਿੰਡੀਜ਼ ਦੇ ਕੀਮੋ ਪਾਲ ਨੇ ਬੁੱਧਵਾਰ ਦੀ ਰਾਤ ਦੀ ਆਖਰੀ ਗੇਂਦ ਤੋਂ ਪਹਿਲਾਂ ਖਲੀਲ ਅਹਿਮਦ ਦੀ ਗੇਂਦ 'ਤੇ ਚੌਕਾ ਲਗਾ ਕੇ ਮੈਚ ਖਤਮ ਕੀਤਾ।

ਸ਼ਾਹ ਨੇ ਪ੍ਰੈਸ ਕਾਨਫ੍ਰੈਂਸ ਵਿਚ ਕਿਹਾ, ''ਇਨ੍ਹਾਂ ਟੀ-20 ਮੈਚਾਂ ਵਿਚ ਕਾਫੀ ਦਬਾਅ ਹੁੰਦਾ ਹੈ। ਮੈਂ ਪ੍ਰਾਰਥਨਾ ਕਰ ਰਿਹਾ ਸੀ ਕਿ ਅਸੀਂ ਜਿੱਤ ਜਾਈਏ। ਪੰਤ ਨੇ ਸ਼ਾਨਦਾਰ ਪਾਰੀ ਖੇਡੀ। ਮੈਂ ਕਹਿ ਚੁੱਕਾ ਹਾਂ ਕਿ ਉਹ ਨੌਜਵਾਨ ਖਿਡਾਰੀਆਂ ਵਿਚੋਂ ਸਰਵਸ੍ਰੇਸ਼ਠ ਫਿਨਿਸ਼ਰ ਹਨ। ਉਹ ਹਮੇਸ਼ਾ ਸਾਡੇ ਲਈ ਮੈਚ ਵਿਚ ਮੌਕਾ ਬਣਾਉਂਦੇ ਹਨ। ਉਹ ਕਾਫੀ ਚੰਗਾ ਪ੍ਰਦਰਸ਼ਨ ਕਰਦੇ ਹਨ। ਬਦਕਿਸਮਤੀ ਨਾਲ ਉਹ ਸਾਡੇ ਲਈ ਮੈਚ ਫਿਨਿਸ਼ ਨਹੀਂ ਕਰ ਸਕੇ।'' ਸ਼ਾਹ ਨੇ 38 ਗੇਂਦਾਂ ਵਿਚ 56 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀਮ ਵਿਚ ਟਾਪ ਸਕੋਰਰ ਰਹੇ।
ਨਡਾਲ ਅਗਲੇ ਦੌਰ 'ਚ, ਫੇਰਰ ਨੇ ਮੈਡ੍ਰਿਡ 'ਚ ਕਰੀਅਰ ਕੀਤਾ ਖਤਮ
NEXT STORY