ਨਵੀਂ ਦਿੱਲੀ– ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੂਦੀਨ ਦਾ ਮੰਨਣਾ ਹੈ ਕਿ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਪਿਛਲੇ ਕੁਝ ਮਹੀਨਿਆਂ ਵਿਚ ਸਾਰੇ ਸਵਰੂਪਾਂ ਵਿਚ ਖੁਦ ਨੂੰ ਸਾਬਤ ਕੀਤਾ ਹੈ ਤੇ ਉਹ ਭਵਿੱਖ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲਣ ਦੇ ਦਾਅਵੇਦਾਰਾਂ ਵਿਚ ਸਭ ਤੋਂ ਅੱਗੇ ਹੋਵੇਗਾ। ਸ਼੍ਰੇਅਸ ਅਈਅਰ ਦੇ ਜ਼ਖ਼ਮੀ ਹੋਣ ਕਾਰਨ ਬਾਹਰ ਹੋਣ ਜਾਣ ਨਾਲ ਪੰਤ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਦੀ ਅਗਵਾਈ ਕਰੇਗਾ।
ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ
ਅਜ਼ਹਰੂਦੀਨ ਨੇ ਟਵੀਟ ਕੀਤਾ,‘‘ਰਿਸ਼ਭ ਪੰਤ ਲਈ ਪਿਛਲੇ ਕੁਝ ਮਹੀਨੇ ਸ਼ਾਨਦਾਰ ਰਹੇ ਹਨ ਤੇ ਉਸ ਨੇ ਸਾਰੇ ਸਵਰੂਪਾਂ ਵਿਚ ਖੁਦ ਨੂੰ ਸਥਾਪਤ ਕੀਤਾ ਹੈ। ਜੇਕਰ ਚੋਣਕਾਰ ਨੇੜਲੇ ਭਵਿੱਖ ਵਿਚ ਭਾਰਤੀ ਕਪਤਾਨੀ ਦੇ ਦਾਅਵੇਦਾਰਾਂ ਵਿਚ ਉਸ ਨੂੰ ਸਭ ਤੋਂ ਅੱਗੇ ਪਾਉਂਦੇ ਹਨ ਤਾਂ ਇਹ ਹੈਰਾਨੀ ਭਰਿਆ ਨਹੀਂ ਹੋਵੇਗਾ। ਉਸ ਦੀ ਹਮਲਾਵਰ ਕ੍ਰਿਕਟ ਨਾਲ ਭਾਰਤ ਨੂੰ ਆਉਣ ਵਾਲੇ ਸਮੇਂ ਵਿਚ ਫਾਇਦਾ ਹੋਵੇਗਾ।’’ ਇਸ 23 ਸਾਲਾ ਵਿਕਟਕੀਪਰ ਬੱਲੇਬਾਜ਼ ਨੇ ਕੌਮਾਂਤਰੀ ਪੱਧਰ ’ਤੇ ਪਿਛਲੇ ਕੁਝ ਮਹੀਨਿਆਂ ਵਿਚ ਤਿੰਨੇ ਸਵਰੂਪਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਇਹ ਖਬਰ ਪੜ੍ਹੋ- ਇੰਗਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ, ਹੰਗਰੀ ਦੀ ਵੱਡੀ ਜਿੱਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੇ ਪੋਲੈਂਡ ਨੂੰ 2-1 ਨਾਲ ਹਰਾਇਆ, ਹੰਗਰੀ ਦੀ ਵੱਡੀ ਜਿੱਤ
NEXT STORY