ਪੈਰਿਸ : ਚੋਟੀ ਦੀ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਬੁੱਧਵਾਰ ਨੂੰ ਇੱਥੇ ਐਸਟੋਨੀਆ ਦੀ ਕ੍ਰਿਸਟਿਨ ਕੁਬਾ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਓਲੰਪਿਕ ਖੇਡਾਂ ਦੇ ਮਹਿਲਾ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਨੇ ਇੱਥੇ ਆਪਣੇ ਦੂਜੇ ਅਤੇ ਗਰੁੱਪ ਐੱਮ ਦੇ ਆਖਰੀ ਮੈਚ ਵਿੱਚ 21-5, 21-10 ਨਾਲ ਜਿੱਤ ਦਰਜ ਕੀਤੀ। ਪੀਵੀ ਸਿੰਧੂ ਜਿਸ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਦਾ ਸਾਹਮਣਾ ਰਾਉਂਡ ਆਫ 16 ਵਿੱਚ ਚੀਨ ਦੀ ਹੀ ਬਿੰਗਜਿਆਓ ਨਾਲ ਹੋਵੇਗਾ।
ਸਿੰਧੂ ਨੇ ਆਪਣੇ ਪਹਿਲੇ ਮੈਚ 'ਚ ਮਾਲਦੀਵ ਦੀ ਫਥੀਮ ਅਬਦੁਲ ਰਜ਼ਾਕ ਨੂੰ 21-9, 21-6 ਨਾਲ ਹਰਾ ਕੇ ਗਰੁੱਪ 'ਚ ਚੋਟੀ 'ਤੇ ਰਹੀ ਸੀ। 16 ਸਮੂਹਾਂ ਵਿੱਚੋਂ ਹਰੇਕ ਦਾ ਜੇਤੂ ਰਾਊਂਡ ਆਫ 16 ਲਈ ਕੁਆਲੀਫਾਈ ਕਰਦਾ ਹੈ। ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ 2016 ਦੀਆਂ ਰੀਓ ਖੇਡਾਂ ਵਿੱਚ ਚਾਂਦੀ ਦਾ ਤਮਗਾ ਅਤੇ ਟੋਕੀਓ ਐਡੀਸ਼ਨ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।
Paris Olympics: ਓਲੰਪਿਕ 'ਚ ਭਾਰਤ ਦਾ ਸਭ ਤੋਂ ਵੱਡਾ ਸ਼ੂਟਿੰਗ ਦਲ, ਪਹਿਲੀ ਵਾਰ ਮਹਿਲਾਵਾਂ ਜ਼ਿਆਦਾ
NEXT STORY