ਸਪੋਰਟਸ ਡੈਸਕ : ਮਨੂ ਭਾਕਰ 30 ਜੁਲਾਈ ਮੰਗਲਵਾਰ ਨੂੰ ਪੈਰਿਸ ਓਲੰਪਿਕ 'ਚ ਇਤਿਹਾਸ ਰਚ ਕੇ ਇਕ ਓਲੰਪਿਕ 'ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। 10 ਮੀਟਰ ਏਅਰ ਪਿਸਟਲ ਸਿੰਗਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸਰਬਜੋਤ ਸਿੰਘ ਦੇ ਨਾਲ ਮਿਲ ਕੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਆਪਣੇ ਪਿਛਲੇ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕਰ ਲਈ ਹੈ ਜੋ 2012 ਲੰਡਨ ਓਲੰਪਿਕ ਵਿੱਚ ਹਾਸਲ ਕੀਤਾ ਸੀ।
ਭਾਰਤੀ ਟੀਮ ਚਾਰ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਤਮਗੇ ਦੀ ਦੌੜ ਵਿੱਚ ਪਹੁੰਚ ਚੁੱਕੀ ਹੈ ਅਤੇ ਇਹ ਕਿਸੇ ਵੀ ਓਲੰਪਿਕ ਵਿੱਚ ਭਾਰਤੀ ਟੀਮ ਦਾ ਸਰਵੋਤਮ ਪ੍ਰਦਰਸ਼ਨ ਹੈ। ਸ਼ੂਟਿੰਗ ਦੇ ਅੱਧੇ ਮੁਕਾਬਲੇ ਅਜੇ ਖੇਡੇ ਜਾਣੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੈਰਿਸ ਤੋਂ ਤਿੰਨ ਘੰਟੇ ਦੀ ਦੂਰੀ 'ਤੇ ਸਥਿਤ ਸ਼ਾਤੋਹੂ ਸ਼ੂਟਿੰਗ ਸੈਂਟਰ 'ਚ ਭਾਰਤੀ ਖਿਡਾਰੀ ਮੈਡਲ ਲਈ ਪੋਡੀਅਮ 'ਤੇ ਪਹੁੰਚ ਜਾਣਗੇ ਕਿਉਂਕਿ ਇਸ ਵਾਰ ਭਾਰਤ ਨੇ ਸਭ ਤੋਂ ਵੱਧ 21 ਖਿਡਾਰੀਆਂ ਨੂੰ ਪੈਰਿਸ ਭੇਜਿਆ ਗਿਆ ਹੈ।
ਇੱਕ ਪਾਸੇ ਭਾਰਤੀ ਟੀਮ ਵਿੱਚ ਸਭ ਤੋਂ ਵੱਧ ਨਿਸ਼ਾਨੇਬਾਜ਼ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਭਾਰਤੀ ਟੀਮ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਖਿਡਾਰਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਵਾਰ ਭਾਰਤ ਦੀਆਂ 11 ਮਹਿਲਾ ਅਤੇ 10 ਪੁਰਸ਼ ਨਿਸ਼ਾਨੇਬਾਜ਼ਾਂ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਸਾਲ 2000 ਵਿੱਚ ਸਿਡਨੀ ਓਲੰਪਿਕ ਵਿੱਚ ਭਾਰਤ ਤੋਂ ਸਿਰਫ਼ ਇੱਕ ਮਹਿਲਾ ਨਿਸ਼ਾਨੇਬਾਜ਼ ਗਈ ਸੀ।
ਦੂਜੀ ਵਾਰ ਓਲੰਪਿਕ ਵਿੱਚ 4 ਖਿਡਾਰੀ
ਭਾਰਤੀ ਦਲ ਦੇ ਏਅਰ ਰਾਈਫਲ ਮੁਕਾਬਲੇ ਵਿੱਚ 8 ਨਿਸ਼ਾਨੇਬਾਜ਼ ਹਨ, 7 ਪਿਸਟਲ ਵਿੱਚ ਅਤੇ 6 ਸ਼ਾਟਗਨ ਵਿੱਚ। ਇਸ ਵਾਰ ਭਾਰਤੀ ਦਲ ਵਿੱਚ ਨੌਜਵਾਨ ਅਤੇ ਤਜਰਬੇਕਾਰ ਨਿਸ਼ਾਨੇਬਾਜ਼ਾਂ ਦਾ ਸੁਮੇਲ ਵੀ ਹੈ, ਜਿਸ ਵਿੱਚ ਅੱਧੇ ਤੋਂ ਵੱਧ ਨਿਸ਼ਾਨੇਬਾਜ਼ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ। ਲਗਭਗ ਸਾਰੇ ਖਿਡਾਰੀਆਂ ਕੋਲ ਅੰਤਰਰਾਸ਼ਟਰੀ ਮੁਕਾਬਲੇ ਦਾ ਤਜਰਬਾ ਹੈ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਮਨੂ ਭਾਕਰ, ਅੰਜੁਮ ਮੌਦਗਿਲ ਅਤੇ ਇਲਾਵੇਨਿਲ ਵਲਾਰੀਵਨ ਉਹ ਚਾਰ ਖਿਡਾਰੀ ਹਨ ਜੋ ਦੂਜੀ ਵਾਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ।
Paris Olympics : ਅੰਜੁਮ ਨੇ 13 ਸਾਲ ਦੀ ਉਮਰ 'ਚ ਫੜੀ ਸੀ ਰਾਈਫਲ, ਹੁਣ ਓਲੰਪਿਕ 'ਚ ਮੈਡਲ 'ਤੇ ਨਜ਼ਰਾਂ
NEXT STORY