ਪੈਰਿਸ- ਪੈਰਿਸ ਪੈਰਾਲੰਪਿਕ 2024 ਦੇਦੂਜੇ ਦਿਨ ਯਾਨੀ 30 ਅਗਸਤ (ਸ਼ੁੱਕਰਵਾਰ) ਨੂੰ ਭਾਰਤ ਨੂੰ ਚਥਾ ਮੈਡਲ ਹਾਸਿਲ ਹੋਇਆ। ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੁਰਸ਼ 10 10 ਏਅਰ ਪਿਸਟਲ (SH1) 'ਚ ਸਿਲਵਰ ਮੈਡਲ ਹਾਸਿਲ ਕੀਤਾ। ਮਨੀਸ਼ ਨਵਵਾਲ ਨੇ ਟੋਕੀਓ ਪੈਰਾਲੰਪਿਕ ਖੇਡਾਂ 'ਚ ਵੀ ਸ਼ਆਨਦਾਰ ਪ੍ਰਦਰਸ਼ਨ ਕੀਤਾ ਸੀ। ਉਦੋਂ ਉਨ੍ਹਾਂ ਨੇ P4 ਮਿਕਸਡ 50 ਮੀਟਰ ਪਿਸਟਲ ਐੱਸ.ਐੱਚ.-1 ਈਵੈਂਟ 'ਚ ਗੋਲਡ ਹਾਸਿਲ ਕੀਤਾ ਸੀ।
ਕੋਰੀਅਨ ਖਿਡਾਰੀ ਨੇ ਜਿੱਤਿਆ ਗੋਲਡ
ਫਾਈਨਲ 'ਚ ਮਨੀਸ਼ ਨਰਵਾਲ ਨੇ ਕੁੱਲ 234.9 ਅੰਕ ਬਣਾਏ। ਸਾਊਥ ਕੋਰੀਆ ਦੇ ਜੋਂ ਜੋਂਗਡੂ ਨੇ 237.4 ਅੰਕ ਬਣਾ ਕੇ ਇਸ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ। ਚੀਨ ਦੇ ਯਾਂਗ ਚਾਓ 214.3 ਅੰਕਾਂ ਦੇ ਨਾਲ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ। ਨਿਸ਼ਾਨੇਬਾਜ਼ੀ 'ਚ ਐੱਸ.ਐੱਚ.1 ਸ਼੍ਰੇਣੀ 'ਚ ਅਜਿਹੇ ਨਿਸ਼ਾਨੇਬਾਜ਼ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਬਾਂਹਾਂ, ਹੇਠਲੇ ਧੜ, ਪੈਰਾਂ ਦੀ ਪ੍ਰਭਾਵਿਤ ਹੁੰਦੀ ਹੈ ਜਾਂ ਉਨ੍ਹਾਂ ਦੇ ਹੱਥ ਜਾਂ ਪੈਰ ਤੋਂ ਵਿਕਲਾਂਗ ਹੁੰਦਾ ਹੈ।
ਪੈਰਿਸ ਪੈਰਾਲੰਪਿਕ 2024 'ਚ ਭਾਰਤ ਦੇ ਮੈਡਲਾਂ ਦੀ ਗਿਣਤੀ ਹੁਣ ਚਾਰ ਹੋ ਗਈ ਹੈ। ਇਸ ਤੋਂ ਪਹਿਲਾਂ ਪ੍ਰੀਤੀ ਪਾਲ ਨੇ ਮਹਿਲਾ 100 ਮੀਟਰ ਰੇਸ (T35) 'ਚ ਕਾਂਸੀ ਤਮਗਾ ਜਿੱਤਿਆ ਸੀ। ਉਥੇ ਹੀ ਮਹਿਲਾ 10 ਮੀਟਰ ਏਅਰ ਰਾਈਫਲ (SH1) ਸ਼ੂਟਿੰਗ 'ਚ ਅਵਨੀ ਲੇਖਰਾ ਨੇ ਗੋਲਡ ਅਤੇ ਮੋਨਾ ਅਗਰਵਾਲ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ ਸੀ।
ਕੌਣ ਹਨ ਮਨੀਸ਼ ਨਰਵਾਲ
22 ਸਾਲਾ ਮਨੀਸ਼ ਨਰਵਾਲ ਸ਼ੁਰੂਆਤ 'ਚ ਫੁੱਟਬਾਲਰ ਬਣਨਾ ਚਾਹੁੰਦੇ ਸਨ ਪਰ ਵਿਕਲਾਂਗਤਾ ਦੀ ਚੁਣੌਤੀਆਂ ਸਨ ਪਰ ਇਹ ਚੁਣੌਤੀਆਂ ਮਨੀਸ਼ ਦੇ ਐਥਲੀਟ ਬਣਨ ਦੇ ਇਰਾਦੇ ਨੂੰ ਡਿਗਾ ਨਹੀਂ ਸਕੀਆਂ। ਮਨੀਸ਼ ਨੇ ਪਿਤਾ ਅਤੇ ਸਹਿਯੋਗੀਆਂ ਦੀ ਸਲਾਹ 'ਤੇ 2016 'ਚ ਸ਼ੂਟਿੰਗ 'ਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਨਰਵਾਲ ਨੇ ਹਰਿਆਣਾ ਦੇ ਫਰੀਦਾਬਾਦ 'ਚ ਸ਼ੂਟਿੰਗ ਕਰਨੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦਖਿਆ। ਨਰਵਾਲ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇਬਾਜ਼ੀਆਂ 'ਚ ਜਿੱਤ ਹਾਸਿਲ ਕਰ ਚੁੱਕੇ ਹਨ।
ਮਨੀਸ਼ ਸੋਨੀਪਤ ਦੇ ਰਹਿਣ ਵਾਲੇ ਹਨ। ਹਾਲਾਂਕਿ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਕਈ ਸਾਲ ਪਹਿਲਾਂ ਫਰੀਦਾਬਾਦ ਵਿੱਚ ਰਹਿਣ ਲੱਗ ਪਏ ਸਨ। ਮਨੀਸ਼ ਨੇ 2018 ਵਿੱਚ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਅਤੇ 50 ਮੀਟਰ ਮੁਕਾਬਲਿਆਂ ਵਿੱਚ ਸੋਨ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ। ਮਨੀਸ਼ ਨੇ ਸਿਡਨੀ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੀ ਸ਼ਾਨਦਾਰ ਫਾਰਮ ਨੂੰ ਦੁਹਰਾਇਆ। ਉਨ੍ਹਾਂ ਨੇ ਜਿਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚੋਂ ਤਿੰਨ ਵਿੱਚ ਕਾਂਸੀ ਦੇ ਤਮਗੇ ਜਿੱਤੇ।
ਪੈਰਿਸ ਪੈਰਾਲੰਪਿਕ ਖੇਡਾਂ 'ਚ ਭਾਰਤ ਦਾ ਤੀਜਾ ਤਮਗਾ, ਪ੍ਰੀਤੀ ਪਾਲ ਨੇ ਜਿੱਤਿਆ ਕਾਂਸੀ
NEXT STORY