ਸਪੋਰਟਸ ਡੈਸਕ : ਪ੍ਰੀਤੀ ਪਾਲ ਨੇ ਪੈਰਿਸ ਪੈਰਾਲੰਪਿਕ ਖੇਡਾਂ 'ਚ ਮਹਿਲਾਵਾਂ ਦੇ 100 ਮੀਟਰ ਟੀ35 ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਨੂੰ ਤੀਜਾ ਤਮਗਾ ਦਿਵਾਇਆ ਹੈ। 23 ਸਾਲਾ ਪ੍ਰੀਤੀ ਪਾਲ ਨੇ 100 ਮੀਟਰ ਟੀ35 ਮੁਕਾਬਲੇ ਵਿੱਚ 14.21 ਸਕਿੰਟ ਦੇ ਨਿੱਜੀ ਸਰਵੋਤਮ ਸਮੇਂ ਨਾਲ ਤਮਗਾ ਜਿੱਤਿਆ।ਇਸ ਤੋਂ ਪਹਿਲਾਂ ਅਵਨੀ ਲੇਖਰਾ ਸ਼ੁੱਕਰਵਾਰ ਨੂੰ ਇੱਥੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ (ਐੱਸਐੱਚ1) ਮੁਕਾਬਲੇ ਵਿੱਚ ਆਪਣੀ ਜਿੱਤ ਨਾਲ ਦੋ ਪੈਰਾਲੰਪਿਕ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਇਸੇ ਮੁਕਾਬਲੇ ਵਿੱਚ ਉਨ੍ਹਾਂ ਦੀ ਹਮਵਤਨ ਮੋਨਾ ਅਗਰਵਾਲ ਨੇ ਕਾਂਸੀ ਦਾ ਤਮਗਾ ਜਿੱਤਿਆ।
ਪ੍ਰੀਤੀ ਦਾ ਕਾਂਸੀ ਦਾ ਤਮਗਾ ਪੈਰਿਸ ਪੈਰਾਲੰਪਿਕ ਵਿੱਚ ਪੈਰਾ-ਐਥਲੈਟਿਕਸ ਵਿੱਚੋਂ ਭਾਰਤ ਦਾ ਪਹਿਲਾ ਤਮਗਾ ਹੈ। ਚੀਨ ਦੇ ਝੋਊ ਜੀਆ (13.58) ਅਤੇ ਗੁਓ ਕਿਆਨਕਿਆਨ (13.74) ਨੇ ਕ੍ਰਮਵਾਰ ਸੋਨ ਅਤੇ ਚਾਂਦੀ ਦਾ ਤਮਗਾ ਜਿੱਤਿਆ। ਟੀ35 ਵਰਗੀਕਰਨ ਉਨ੍ਹਾਂ ਐਥਲੀਟਾਂ ਲਈ ਹੈ ਜਿਨ੍ਹਾਂ 'ਚ ਹਾਈਪਰਟੋਨੀਆ, ਅਟੈਕਸੀਆ ਅਤੇ ਐਥੀਟੋਸਿਸ ਦੇ ਨਾਲ-ਨਾਲ ਸੇਰੇਬ੍ਰਲ ਪਾਲਸੀ ਵਰਗੀਆਂ ਤਾਲਮੇਲ ਸਬੰਧੀ ਕਮੀਆਂ ਹਨ।
ਟੀ20 ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਦੀ ਕਪਤਾਨੀ ਛੱਡ ਦੇਵੇਗੀ ਸੋਫੀ
NEXT STORY