ਜਲੰਧਰ — ਭਾਰਤੀ ਟੀਮ ਦਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਪਹਿਲੀ ਵਾਰ ਆਪਣੀ ਪਤਨੀ ਅਵਨੀ ਨੂੰ ਜਿਮ 'ਚ ਮਿਲਿਆ ਸੀ। ਅਵਨੀ ਪਾਰਥਿਵ ਤੋਂ 5 ਸਾਲ ਵੱਡੀ ਸੀ। ਪਾਰਥਿਵ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਉਸ ਨੇ ਜਦੋਂ ਜਿਮ ਵਿਚ ਅਵਨੀ ਨੂੰ ਦੇਖਿਆ ਸੀ ਤਾਂ ਉਸ ਨੂੰ ਪਸੰਦ ਕਰਨ ਲੱਗਾ। ਹੌਲੀ-ਹੌਲੀ ਸਾਡੇ ਵਿਚਾਲੇ ਗੱਲਬਾਤ ਵਧੀ। ਇਸ ਤੋਂ ਬਾਅਦ ਇਕ ਦਿਨ ਮੈਂ ਉਸ ਨੂੰ ਇਕ ਰੈਸਟੋਰੈਂਟ 'ਚ ਲੈ ਗਿਆ। ਉਥੇ ਮੈਂ ਉਸ ਨੂੰ ਪ੍ਰਪੋਜ਼ ਕੀਤਾ। ਪਾਰਥਿਵ ਦੇ ਪ੍ਰਪੋਜ਼ 'ਤੇ ਅਵਨੀ ਹੈਰਾਨ ਰਹਿ ਗਈ ਸੀ।
ਉਸ ਨੇ ਸਭ ਤੋਂ ਪਹਿਲਾਂ ਕਿਹਾ ਕਿ ਤੁਸੀਂ ਉਮਰ ਵਿਚ ਮੇਰੇ ਤੋਂ ਛੋਟੇ ਹੋ। ਪਾਰਥਿਵ ਬੋਲਿਆ, ''ਕੋਈ ਗੱਲ ਨਹੀਂ, ਮੇਰੀ ਤਾਂ ਮੰਮੀ ਵੀ ਪਾਪਾ ਤੋਂ 3 ਸਾਲ ਵੱਡੀ ਹੈ।'' ਪਾਰਥਿਵ ਦੀ ਇਹ ਗੱਲ ਸੁਣ ਕੇ ਅਵਨੀ ਹੱਸ ਪਈ। ਇਸ ਤੋਂ ਬਾਅਦ 2008 'ਚ ਪਾਰਥਿਵ ਨੇ ਅਹਿਮਦਾਬਾਦ ਵਿਚ ਅਵਨੀ ਨਾਲ ਵਿਆਹ ਕਰ ਲਿਆ।
ਜ਼ਿਕਰਯੋਗ ਹੈ ਕਿ ਪਾਰਥਿਵ ਪਟੇਲ ਅੰਡਰ-19 ਕ੍ਰਿਕਟ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਵਿਚ ਕਈ ਯਾਦਗਾਰ ਪਾਰੀਆਂ ਖੇਡ ਚੁੱਕਾ ਹੈ। ਆਈ. ਪੀ. ਐੱਲ. 'ਚ ਵੀ ਉਸ ਦਾ ਬੱਲਾ ਖੂਬ ਚੱਲਦਾ ਹੈ।
ਚੇਨਈ ਟੈਨਿਸ ਓਪਨ 'ਚ ਖੇਡਣਗੇ 13 ਭਾਰਤੀ
NEXT STORY