ਨਵੀਂ ਦਿੱਲੀ— ਕ੍ਰਿਕਟ ਜਗਤ 'ਚ ਪਠਾਨ ਭਰਾਵਾਂ ਦੇ ਰੂਪ 'ਚ ਮਸ਼ਹੂਰ ਇਰਫਾਨ ਅਤੇ ਉਸ ਦਾ ਭਰਾ ਯੂਸੁਫ ਪਠਾਨ ਹੁਣ ਸਿੰਗਿਗ 'ਚ ਹੱਥ ਅਜਮਾਉਦੇ ਨਜ਼ਰ ਆ ਰਹੇ ਹਨ। ਦੋਵੇਂ ਭਰਾਵਾਂ ਦਾ ਸੋਸ਼ਲ ਮੀਡੀਆ 'ਚ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ 'ਚ ਉਹ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਇਸ ਵੀਡੀਓ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਉਨ੍ਹਾਂ ਦੇ ਗਾਏ ਹੋਏ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਪਹਿਲਾ ਛੋਟੇ ਭਰਾ ਨੇ ਕੀਤੀ ਸ਼ੁਰੂਆਤ
ਗੀਤ ਗਾਉਣ ਦੀ ਸਭ ਤੋਂ ਪਹਿਲਾ ਛੋਟੇ ਭਰਾ ਇਰਫਾਨ ਪਠਾਨ ਨੇ ਸ਼ੁਰੂਆਤ ਕੀਤੀ, ਜਿਸ ਦਾ ਵੀਡੀਓ ਯੂਸੁਫ ਪਠਾਨ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ। ਵੀਡੀਓ 'ਚ ਇਰਫਾਨ ਪਠਾਨ ਬਦਰੀਨਾਥ ਦੀ ਦੁਲਹਨੀਆ ਦਾ ਗੀਤ 'ਸੁਨ ਮੇਰੇ ਹਮਸਫਰ' ਗਾ ਰਹੇ ਹਨ। ਇਸ ਦੌਰਾਨ ਉਹ ਕਾਫੀ ਚੰਗਾ ਗਾ ਰਹੇ ਹਨ, ਜਿਸ ਦੀ ਤਾਰੀਫ ਕਰਦੇ ਹੋਏ ਯੂਸੁਫ ਨੇ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ 'ਵਾਹ ਕੀ ਸੁਰ ਲਗਾਇਆ ਹੈ ਛੋਟੇ ਮਿਆਂ'
Kya sur lagaye hain chote miya @IrfanPathan "Aae mere hum safar..." #Singerpic.twitter.com/XAvzXUN7CN
— Yusuf Pathan (@iamyusufpathan) July 9, 2017
ਵੱਡੇ ਭਰਾ ਨੇ ਗਾਇਆ ਰੋਮਾਂਟਿਕ ਗੀਤ
ਯੂਸੁਫ ਵਲੋਂ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇਰਫਾਨ ਨੇ ਫਿਰ ਉਸ ਨੂੰ ਗੀਤ ਗਾਉਣ ਲਈ ਚੁਣੌਤੀ ਦਿੱਤੀ। ਉਨ੍ਹਾਂ ਨੇ ਆਪਣੇ ਵੀਡੀਓ ਦੇ ਹੇਠਾਂ ਟਵੀਟ ਕਰਦੇ ਲਿਖਿਆ ਕਿ ਵੱਡੇ ਭਰਾ ਹੁਣ ਤੁਹਾਡੀ ਵਾਰੀ। ਯੂਸੁਫ ਨੇ ਵੀ ਛੋਟੇ ਭਰਾ ਦੀ ਚੁਣੌਤੀ ਮੰਨ ਲਈ ਅਤੇ ਇਕ ਰੋਮਾਂਟਿਕ ਗੀਤ ਸੁਣਾ ਦਿੱਤਾ, ਜਿਸ ਦੀ ਵੀਡੀਓ ਫਿਰ ਇਰਫਾਨ ਨੇ ਆਪਣੇ ਟਵਿੱਟਰ 'ਤੇ ਸ਼ੇਅਰ ਕਰਦੇ ਲਿਖਿਆ 'ਵਾਹ ਵੱਡੇ ਭਾਰ ਕੀ ਗੱਲ ਹੈ'।
Waahhhh bade bhaiii kya baat hay👏👏👏@iamyusufpathan #love #brotherpic.twitter.com/YZSOeejxmV
— Irfan Pathan (@IrfanPathan) July 10, 2017
ਵਰਿੰਦਰ ਸਹਿਵਾਗ ਨੇ ਕੀਤੀ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਦੀ ਸਖਤ ਨਿੰਦਾ
NEXT STORY