ਮੈਲਬੋਰਨ– ਆਸਟਰੇਲੀਆ ਦੇ ਸਾਬਕਾ ਟੈਸਟ ਕਪਤਾਨ ਟਿਮ ਪੇਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਉਸਦੀ ਟੀਮ ਇਸ ਸਾਲ ਏਸ਼ੇਜ਼ ਕ੍ਰਿਕਟ ਸੀਰੀਜ਼ ਵਿਚ ਇੰਗਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਹ ਕਪਤਾਨੀ ਤੋਂ ਵਿਦਾਈ ਲੈ ਲਵੇਗਾ। ਉਸ ਨੇ ਸਟੀਵ ਸਮਿਥ ਨੂੰ ਅਗਲਾ ਕਪਤਾਨ ਬਣਾਏ ਜਾਣ ਦੀ ਵੀ ਹਮਾਇਤ ਕੀਤੀ। ਸੈਸ਼ਨ ਦੀ ਸ਼ੁਰੂਆਤ ਵਿਚ ਸਿਤਾਰਿਆਂ ਦੇ ਬਿਨਾਂ ਖੇਡ ਰਹੀ ਭਾਰਤੀ ਟੀਮ ਵਿਰੁੱਧ ਘਰੇਲੂ ਸੀਰੀਜ਼ 'ਚ ਆਸਟਰੇਲੀਆ ਦੀ ਹਾਰ ਨਾਲ 36 ਸਾਲ ਦੇ ਪੇਨ ’ਤੇ ਕਪਤਾਨੀ ਤੋਂ ਹਟਾਉਣ ਦਾ ਦਬਾਅ ਹੈ। ਉਥੇ ਹੀ ਸਮਿਥ 2018 ਦੇ ਗੇਂਦ ਨਾਲ ਛੇੜਖਾਨੀ ਮਾਮਲੇ ਤੋਂ ਪਹਿਲਾਂ ਆਸਟਰੇਲੀਆ ਦਾ ਕਪਤਾਨ ਸੀ। ਪੇਨ ਨੇ ਕਿਹਾ,‘‘ਨਿਸ਼ਚਿਤ ਤੌਰ ’ਤੇ ਮੈਂ ਫੈਸਲਾ ਨਹੀਂ ਲੈਂਦਾ ਪਰ ਮੈਂ ਜਿੰਨਾ ਸਮਾਂ ਸਟੀਵ ਦੀ ਕਪਤਾਨੀ ਵਿਚ ਖੇਡਿਆ, ਉਹ ਸ਼ਾਨਦਾਰ ਸੀ। ਉਹ ਤਕਨੀਕ ਦਾ ਧਨੀ ਹੈ।’’
ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ
ਉਸ ਨੇ ਕਿਹਾ,‘‘ਉਹ ਬਹੁਤ ਕੁਝ ਮੇਰੀ ਤਰ੍ਹਾਂ ਹੀ ਹੈ। ਉਸ ਨੂੰ ਕਾਫੀ ਘੱਟ ਉਮਰ ਵਿਚ ਕਪਤਾਨੀ ਸੌਂਪ ਦਿੱਤੀ ਗਈ, ਜਿਸ ਲਈ ਉਹ ਤਿਆਰ ਨਹੀਂ ਸੀ ਪਰ ਜਦੋਂ ਤਕ ਮੈਂ ਆਇਆ, ਉਹ ਪ੍ਰਿਪੱਕ ਹੋ ਗਿਆ ਸੀ। ਉਸ ਤੋਂ ਬਾਅਦ ਦੱਖਣੀ ਅਫਰੀਕਾ ਵਾਲੀ ਘਟਨਾ (ਗੇਂਦ ਨਾਲ ਛੇੜਖਾਨੀ) ਹੋ ਗਈ ਪਰ ਮੈਂ ਉਸ ਨੂੰ ਅਗਲਾ ਕਪਤਾਨ ਬਣਾਏ ਜਾਣ ਦਾ ਸਮਰਥਕ ਹਾਂ।’’ਪੇਨ ਨੇ ਸੰਕੇਤ ਦਿੱਤਾ ਕਿ ਆਸਟਰੇਲੀਆਈ ਟੀਮ ਜੇਕਰ ਇਸ ਸਾਲ ਏਸ਼ੇਜ਼ ਵਿਚ ਇੰਗਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਹ ਅਹੁਦਾ ਛੱਡ ਦੇਵੇਗਾ।
ਇਹ ਖ਼ਬਰ ਪੜ੍ਹੋ- ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ
ਭਾਰਤ ਵਿਰੁੱਧ ਸੀਰੀਜ਼ ਦੇ ਬਾਰੇ 'ਚ ਉਸ ਨੇ ਕਿਹਾ,‘‘ਉਹ ਤੁਹਾਡਾ ਧਿਆਨ ਹਟਾਉਣ ਵਿਚ ਮਾਹਿਰ ਹਨ। ਉਸ ਵਿਚ ਫਸ ਗਏ । ਜਿਵੇਂ ਉਨ੍ਹਾਂ ਕਿਹਾ ਕਿ ਉਹ ਗਾਬਾ ਨਹੀਂ ਜਾਣਗੇ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿੱਥੇ ਖੇਡਾਂਗੇ। ਇਸ ਨਾਲ ਸਾਡਾ ਫੋਕਸ ਹਟ ਗਿਆ।’’ ਅਜਿਹੀਆਂ ਅਟਕਲਾਂ ਸਨ ਕਿ ਭਾਰਤੀ ਟੀਮ ਉਸ ਦੌਰੇ ਵਿਚ ਬ੍ਰਿਸਬੇਨ ਵਿਚ ਨਹੀਂ ਖੇਡਣਾ ਚਾਹੁੰਦਦੀ ਸੀ ਪਰ ਭਾਰਤ ਨੇ ਖੇਡਿਆ ਤੇ ਆਖਰੀ ਦਿਨ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸੰਜੂ ਲਈ ਕਪਤਾਨੀ ਬਹੁਤ ਚੰਗਾ ਤਜਰਬਾ : ਬਟਲਰ
NEXT STORY