ਦੁਬਈ– ਸਾਰੇ ਤਰ੍ਹਾਂ ਦੀਆਂ ਅਟਕਲਾਂ ’ਤੇ ਰੋਕ ਲਾਉਂਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦਾ ਮੁਖੀ ਮੋਹਸਿਨ ਨਕਵੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਸ਼ੁੱਕਰਵਾਰ ਨੂੰ ਹੋ ਰਹੀ ਮੀਟਿੰਗ ਵਿਚ ਹਿੱਸਾ ਲੈਣ ਪਹੁੰਚਿਆ ਹੈ। ਏਸ਼ੀਆ ਕੱਪ ਵਿਚ ਜੇਤੂ ਭਾਰਤੀ ਟੀਮ ਨੂੰ ਟਰਾਫੀ ਨਾ ਸੌਂਪਣ ਦੇ ਮੁੱਦੇ ਦੇ ਵਿਚਾਲੇ ਮੋਹਸਿਨ ਨਕਵੀ ਦੁਬਈ ਵਿਚ ਸਥਿਤ ਆਈ. ਸੀ. ਸੀ. ਮੁੱਖ ਦਫਤਰ ਵਿਚ ਪਹੁੰਚਿਆ।
ਨਕਵੀ ਹਾਲ ਹੀ ਵਿਚ ਆਈ. ਸੀ. ਸੀ. ਮੀਟਿੰਗ ਤੋਂ ਦੂਰ ਰਿਹਾ ਸੀ, ਜਿਸ ਵਿਚ ਜੁਲਾਈ ਵਿਚ ਸਿੰਗਾਪੁਰ ਵਿਚ ਹੋਈ ਸਾਲਾਨਾ ਕਾਨਫਰੰਸ ਵੀ ਸ਼ਾਮਲ ਹੈ। ਇਸ ਲਈ ਇਸ ਵਾਰ ਵੀ ਉਸਦੇ ਆਉਣ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਸੀ।
ਪੀ.ਸੀ. ਬੀ. ਦੇ ਮੁਖੀ ’ਤੇ ਹਾਲ ਹੀ ਵਿਚ ਭਾਰਤ ਵੱਲੋਂ ਜਿੱਤੀ ਗਈ ਏਸ਼ੀਆ ਕੱਪ ਟਰਾਫੀ ਆਪਣੇ ਕੋਲ ਰੱਖਣ ਦਾ ਦੋਸ਼ ਹੈ। ਉਹ ਸ਼ੁੱਕਰਵਾਰ ਨੂੰ ਆਖਰੀ ਮਿੰਟਾਂ ਵਿਚ ਆਈ. ਸੀ. ਸੀ. ਦੀ ਮੀਟਿੰਗ ਵਿਚ ਪਹੁੰਚਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਵਿਚ ਅਣਸੁਲਝੇ ਮੁੱਦੇ ’ਤੇ ਚਰਚਾ ਚੱਲ ਰਹੀ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਜਦੋਂ ਤੱਕ ਇਹ ਟਰਾਫੀ ਭਾਰਤੀ ਟੀਮ ਨੂੰ ਨਹੀਂ ਦਿੱਤੀ ਜਾਂਦੀ ਤਦ ਤੱਕ ਉਹ ਚੁੱਪ ਨਹੀਂ ਬੈਠੇਗਾ।
Team INDIA ਦਾ ਸ਼ਰਮਨਾਕ ਪ੍ਰਦਰਸ਼ਨ! ਛੋਟੀ ਟੀਮ ਤੋਂ ਹਾਰ ਕਾਰਨ ਕ੍ਰਿਕਟ ਟੂਰਨਾਮੈਂਟ ਤੋਂ ਹੋਈ ਬਾਹਰ
NEXT STORY