ਲਾਹੌਰ– ਇਕ ਵੱਡੇ ਘਟਨਾਕ੍ਰਮ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕਪਤਾਨ ਸਲਮਾਨ ਬੱਟ ਨੂੰ ਨਿਊਜ਼ੀਲੈਂਡ ਵਿਰੁੱਧ ਅਗਲੇ ਸਾਲ ਹੋਣ ਵਾਲੀ 5 ਮੈਚਾਂ ਦੀ ਟੀ-20 ਲੜੀ ਤੋਂ ਪਹਿਲਾਂ ਰਾਸ਼ਟਰੀ ਚੋਣ ਕਮੇਟੀ ਵਿਚ ਸ਼ਾਮਲ ਕੀਤਾ ਹੈ।
ਇਹ ਵੀ ਪੜ੍ਹੋ : ਤਿੰਨ ਸਾਲ ਤੋਂ ਤਿਆਰੀ ਕਰ ਰਹੇ ਸਨ ਯੁਗਾਂਡਾ ਦੇ ਕ੍ਰਿਕਟਰ, ਹੁਣ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੇ
39 ਸਾਲ ਦੇ ਬਟ ਨੇ ਸਪਾਟ ਫਿਕਸਿੰਗ ਮਾਮਲੇ ਵਿਚ 5 ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ 2016 ਵਿਚ ਕ੍ਰਿਕਟ ਵਿਚ ਵਾਪਸੀ ਕੀਤੀ। ਉਸ ਨੂੰ ਮੁੱਖ ਚੋਣਕਾਰ ਵਹਾਬ ਰਿਆਜ਼ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਦੇ ਗਿੱਟੇ 'ਚ ਸੱਟ, ਮੁੰਬਈ 'ਚ 'ਸਪੋਰਟਸ ਆਰਥੋਪੈਡਿਕ' ਤੋਂ ਕਰਵਾ ਰਹੇ ਹਨ ਇਲਾਜ
ਅਗਸਤ 2010 ਵਿਚ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਟੈਸਟ ਮੈਚ ਦੌਰਾਨ ਸਪਾਟ ਫਿਕਸਿੰਗ ਵਿਚ ਭੂਮਿਕਾ ਲਈ ਬੱਟ ’ਤੇ 5 ਸਾਲ ਦੀ ਪਾਬੰਦੀ ਲਗਾਈ ਗਈ ਸੀ। ਉਸ ਨੇ 2016 ਵਿਚ ਕ੍ਰਿਕਟ ਵਿਚ ਵਾਪਸੀ ਕੀਤੀ ਤੇ ਘਰੇਲੂ ਪ੍ਰਤੀਯੋਗਿਤਾਵਾਂ ਵਿਚ ਕਾਫੀ ਸਫਲ ਰਿਹਾ ਪਰ ਰਾਸ਼ਟਰੀ ਟੀਮ ਵਿਚ ਦੁਬਾਰਾ ਜਗ੍ਹਾ ਨਹੀਂ ਬਣਾ ਸਕਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿੰਨ ਸਾਲ ਤੋਂ ਤਿਆਰੀ ਕਰ ਰਹੇ ਸਨ ਯੁਗਾਂਡਾ ਦੇ ਕ੍ਰਿਕਟਰ, ਹੁਣ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੇ
NEXT STORY