ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਦਾਅਵਾ ਕੀਤਾ ਹੈ ਕਿ ਜੇਕਰ ਭਾਰਤ ਪੁਲਵਾਮਾ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੇ ਮੱਦੇਨਜ਼ਰ ਮੈਨਚੇਸਟਰ 'ਚ 16 ਜੂਨ ਨੂੰ ਹੋਣ ਵਾਲੇ ਵਿਸ਼ਵ ਕੱਪ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਹ ਇਸਦਾ ਜਵਾਬ ਦੇਣ ਲਈ ਤਿਆਰ ਹੈ।
ਦੁਬਈ 'ਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਆਈ. ਸੀ. ਸੀ. ਦੀ ਤਿਮਾਹੀ ਬੈਠਕ 'ਚ ਇਸ ਮਾਮਲੇ 'ਤੇ ਚਰਚਾ ਹੋਵੇਗੀ। ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਨ ਮਨੀ, ਮਹਾ ਪ੍ਰਬੰਧਕ ਵਸੀਮ ਖਾਨ ਤੇ ਸੀ. ਓ. ਓ. ਸੁਭਾਨ ਅਹਿਮਦ ਵੱਖ-ਵੱਖ ਬੈਠਕਾਂ ਤੇ ਕਾਰਯਸ਼ਾਲਾਓ 'ਚ ਹਿੱਸਾ ਲੈਣ ਦੇ ਲਈ ਹੁਣ ਦੁਬਈ 'ਚ ਹਨ। ਪੀ. ਸੀ. ਬੀ. ਅਧਿਕਾਰੀ ਨੇ ਕਿਹਾ ਪਾਕਿਸਤਾਨ ਦਾ ਮੰਨਣਾ ਹੈ ਕਿ ਜੇਕਰ ਭਾਰਤ ਵਾਕਓਵਰ ਦੇਣਾ ਚਾਹੁੰਦਾ ਹੈ ਤਾਂ ਉਹ ਇਸ 'ਤੇ ਕੁਝ ਨਹੀਂ ਕਰ ਸਕਦਾ ਹੈ ਪਰ ਇਸ ਨਾਲ ਸਵਾਲ ਪੈਦਾ ਹੋਵੇਗਾ ਕਿ ਦੋਵੇਂ ਦੇਸ਼ ਕੁਆਲੀਫਾਈ ਕਰ ਜਾਂਦੇ ਹਨ ਤੇ ਫਿਕ ਨਾਕਆਊਟ ਪੜਾਅ 'ਚ ਮਿਲਦੇ ਹਨ ਤਾਂ ਫਿਰ ਕੀ ਹੋਵੇਗਾ।
ਨਿਕੋਲ ਸ਼ੇਰਜਿੰਗਰ ਨੂੰ ਸਤਾ ਰਹੀ ਹੈ ਫੋਨ 'ਚੋਂ ਪ੍ਰਾਈਵੇਟ ਵੀਡੀਓ ਲੀਕ ਹੋਣ ਦੀ ਚਿੰਤਾ
NEXT STORY