ਸਪੋਰਟਸ ਡੈਸਕ : ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਸ਼੍ਰੀਲੰਕਾ ਦੇ 10 ਖਿਡਾਰੀਆਂ ਨੇ ਟੀ-20 ਸੀਰੀਜ਼ ਲਈ ਪਾਕਿਸਤਾਨ ਜਾਣ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਮੁਤਾਬਕ ਟੀ-20 ਕਪਤਾਨ ਲਸਿਥ ਮਲਿੰਗਾ, ਵਨ ਡੇ ਕਪਤਾਨ ਦਿਮੁਥ ਕਰੁਣਾਰਤਨੇ, ਸਾਬਕਾ ਕਪਤਾਨ ਐਂਜਲੋ ਮੈਥਿਯੂ, ਨਿਰੋਸ਼ਨ ਡਿਕਵੇਲਾ, ਕੁਸਲ ਪਰੇਰਾ, ਧਨੰਜੇ ਡੀ ਸਿਲਵਾ, ਅਕਿਲਾ ਧਨੰਜੇ ਸੁਰੰਗਾ ਲਕਮਲ ਅਤੇ ਦਿਨੇਸ਼ ਚੰਡੀਮਲ ਨੇ ਨਾਂ ਵਾਪਸ ਲਿਆ ਹੈ।

ਇਸ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਆਪਣੀ ਗੱਲ ਸਾਹਮਣੇ ਰੱਖੀ ਹੈ ਅਤੇ ਕਿਹਾ ਹੈ ਕਿ ਸ਼੍ਰੀਲੰਕਾ ਦੇ ਟਾਪ ਖਿਡਾਰੀਆਂ ਦੇ ਦੌਰੇ ਤੋਂ ਬਾਹਰ ਹੋਣ ਦੇ ਬਾਵਜੂਦ ਸੀਰੀਜ਼ ਤੈਅ ਸਮੇਂ ਮੁਤਾਬਕ ਹੋਵੇਗੀ। ਦੱਸ ਦਈਏ ਕਿ ਸ਼੍ਰੀਲੰਕਾ ਨੂੰ ਪਾਕਿ ਦੌਰੇ 'ਤੇ 27 ਸਤੰਬਰ ਤੋਂ 9 ਅਕਤੂਬਰ ਤਕ 3 ਵਨ ਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਅੱਗੇ ਕਿਹਾ, ''ਅਸੀਂ ਸਮਝਦੇ ਹਾਂ ਕਿ ਸ਼੍ਰੀਲੰਕਾ ਬੋਰਡ ਜਿਸ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਆਪਣੇ ਕਿਸੇ ਵੀ ਖਿਡਾਰੀ ਨੂੰ ਦੌਰੇ 'ਤੇ ਆਉਣ ਲਈ ਮਜਬੂਰ ਨਹੀਂ ਕਰ ਸਕਦੇ ਜੇਕਰ ਇਹ ਦੌਰਾ ਸਫਲ ਹੁੰਦਾ ਹੈ ਤਾਂ ਜ਼ਰਾ ਸੋਚੋ ਕਿ ਸ਼੍ਰੀਲੰਕਾ ਕ੍ਰਿਕਟ ਬੋਰਡ ਜਾਂ ਇੱਥੇ ਤਕ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਪਾਕਿਸਤਾਨ ਵਿਚ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਮੈਚ ਖੇਡਣ ਨੂੰ ਕਿਉਂ ਨਹੀਂ ਤਿਆਰ ਹੋਵੇਗਾ।''
ਉੱਥੇ ਹੀ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ, ''ਸਾਰੇ ਖਿਡਾਰੀਆਂ ਨੂੰ ਪਾਕਿਸਤਾਨ ਵਿਚ ਕੀਤੇ ਗਏ ਸੁਰੱਖਿਆ ਇੰਤਜ਼ਾਮ ਦੇ ਬਾਰੇ ਦੱਸਿਆ ਗਿਆ ਸੀ। ਸਾਰਿਆਂ ਨੇ ਸੋਚ ਵਿਚਾਰ ਦੇ ਬਾਅਦ ਆਪਣਾ ਨਾਂ ਵਾਪਸ ਲਿਆ ਹੈ।'' ਸ਼੍ਰੀਲੰਕਾ ਦੇ ਖੇਡ ਮੰਤਰੀ ਹੈਰਿਨ ਫਰਨਾਂਡੋ ਨੇ ਦੱਸਿਆ ਕਿ ਜ਼ਿਆਦਾਤਰ ਖਿਡਾਰੀਆਂ ਦੇ ਪਰਿਵਾਰਾਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।
ਆਖਰੀ ਏਸ਼ੇਜ਼ ਟੈਸਟ ਜਿੱਤ ਕੇ ਆਸਟਰੇਲੀਆਈ ਕਪਤਾਨ ਦੇ ਨਾਂ ਦਰਜ ਹੋ ਸਕਦਾ ਹੈ ਇਹ ਵੱਡਾ ਰਿਕਾਰਡ
NEXT STORY