ਲਾਹੌਰ- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਪ੍ਰਧਾਨ ਮੋਹਸਿਨ ਨਕਵੀ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਖਿਲਾਫ ਰਾਸ਼ਟਰੀ ਟੀਮ ਦੀ ਕਰਾਰੀ ਹਾਰ ਤੋਂ ਬਾਅਦ ਸੋਮਵਾਰ ਨੂੰ ਸਮੱਸਿਆਵਾਂ ਨੂੰ ਹੱਲ ਕਰਨ ਦੀ ਗੱਲ ਕਰਦੇ ਹੋਏ ਕਿਹਾ ਕਿ ਬਦਲਾਅ ਹੋਣ ਵਾਲਾ ਹੈ। ਸ਼ਾਹਿਦ ਅਫਰੀਦੀ, ਮੁਹੰਮਦ ਹਫੀਜ਼ ਅਤੇ ਫਵਦ ਆਲਮ ਵਰਗੇ ਸਾਬਕਾ ਖਿਡਾਰੀਆਂ ਨੇ ਐਤਵਾਰ ਨੂੰ ਰਾਵਲਪਿੰਡੀ ਵਿੱਚ ਬੰਗਲਾਦੇਸ਼ ਤੋਂ ਮਿਲੀ 10 ਵਿਕਟਾਂ ਦੀ ਹਾਰ ਲਈ ਰਾਸ਼ਟਰੀ ਟੀਮ ਦੀ ਆਲੋਚਨਾ ਕੀਤੀ।
ਮੀਡੀਆ ਨਾਲ ਗੱਲ ਕਰਦੇ ਹੋਏ ਨਕਵੀ ਨੇ ਕਿਹਾ, ''ਮੈਂ ਪਾਕਿਸਤਾਨ ਕ੍ਰਿਕਟ 'ਚ ਸਮੱਸਿਆਵਾਂ ਨੂੰ ਠੀਕ ਕਰਾਂਗਾ ਅਤੇ ਪਾਕਿਸਤਾਨ ਕ੍ਰਿਕਟ 'ਚ ਬਦਲਾਅ ਹੋਣ ਜਾ ਰਹੇ ਹਨ। ਹਫੀਜ਼ ਨੇ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਕ੍ਰਿਕਟ 'ਚ ਵੱਡੇ ਬਦਲਾਅ ਕਰਨ ਬਾਰੇ ਨਕਵੀ ਦੀ ਟਿੱਪਣੀ ਨੂੰ ਯਾਦ ਦਿਵਾਉਂਦੇ ਹੋਏ ਵਿਅੰਗ ਕੀਤਾ। ਜਦੋਂ ਪਾਕਿਸਤਾਨੀ ਟੀਮ ਵਿਸ਼ਵ ਟੀ-20 ਕੱਪ ਤੋਂ ਬਾਹਰ ਹੋ ਗਈ ਸੀ ਤਾਂ ਭਾਰਤ ਦੇ ਖਿਲਾਫ ਹਾਰ ਤੋਂ ਬਾਅਦ ਨਕਵੀ ਨੇ ਕਿਹਾ ਸੀ, ''ਸ਼ੁਰੂਆਤ ਵਿੱਚ ਮੈਂ ਸੋਚਿਆ ਸੀ ਕਿ ਛੋਟੇ ਬਦਲਾਅ ਕਾਫ਼ੀ ਹੋਣਗੇ। ਪਰ ਇਸ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸਾਫ਼ ਹੈ ਕਿ ਵੱਡੇ ਬਦਲਾਅ ਦੀ ਲੋੜ ਹੈ। ਦੇਸ਼ ਦੇ ਕ੍ਰਿਕਟ 'ਚ ਜਲਦ ਹੀ ਵੱਡੇ ਬਦਲਾਅ ਹੋਣਗੇ। ਹਾਲਾਂਕਿ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਸ਼ਾਨ ਮਸੂਦ ਦੀ ਕਪਤਾਨੀ 'ਚ ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ 'ਚ ਉਹ ਹੀ ਸੀਨੀਅਰ ਖਿਡਾਰੀ ਮੈਦਾਨ 'ਚ ਉਤਰੇ।
ਰਮੀਜ਼ ਨੇ ਬੰਗਲਾਦੇਸ਼ ਤੋਂ ਟੈਸਟ ਮੈਚ ਹਾਰਨ ਤੋਂ ਬਾਅਦ ਸ਼ਾਨ ਮਸੂਦ ਦੀ ਕਪਤਾਨੀ 'ਤੇ ਚੁੱਕੇ ਸਵਾਲ
NEXT STORY