ਨਵੀਂ ਦਿੱਲੀ (ਭਾਸ਼ਾ)- ਫੁੱਟਬਾਲ ਖੇਡਣਾ ਜੇਕਰ ਕਲਾ ਹੈ ਤਾਂ ਪੇਲੇ ਤੋ ਵੱਡਾ ਕਲਾਕਾਰ ਦੁਨੀਆ ਵਿਚ ਸ਼ਾਇਦ ਕੋਈ ਦੂਸਰਾ ਨਹੀਂ ਹੋਇਆ। 3 ਵਿਸ਼ਵ ਕੱਪ ਖਿਤਾਬ, 784 ਗੋਲ ਅਤੇ ਦੁਨੀਆ ਭਰ ਦੇ ਫੁੱਟਬਾਲ ਪ੍ਰੇਮੀਆਂ ਲਈ ਪ੍ਰੇਰਣਾ ਸਰੋਤ ਬਣੇ ਪੇਲੇ ਪ੍ਰਾਪਤੀਆਂ ਦੀ ਇਕ ਮਹਾਨ ਗਾਥਾ ਛੱਡ ਕੇ ਦੁਨੀਆ ਤੋਂ ਵਿਦਾ ਹੋਏ। ਦੱਸ ਦੇਈਏ ਕਿ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਅਤੇ ਰਿਕਾਰਡ ਤਿੰਨ ਵਿਸ਼ਵ ਕੱਪ ਜਿੱਤਣ ਵਾਲੇ ਪੇਲੇ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ। ਸਦੀ ਦੇ ਮਹਾਨ ਫੁਟਬਾਲਰਾਂ ਵਿੱਚੋਂ ਇੱਕ ਪੇਲੇ ਦਾ 2021 ਤੋਂ ਗੁਦੇ ਦੇ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਉਹ ਕਈ ਬੀਮਾਰੀਆਂ ਕਾਰਨ ਪਿਛਲੇ ਮਹੀਨੇ ਤੋਂ ਹਸਪਤਾਲ 'ਚ ਭਰਤੀ ਸਨ। ਖੇਡ ਜਗਤ ਦੇ ਪਹਿਲੇ ਕੌਮਾਂਤਰੀ ਸੁਪਰਸਟਾਰਜ਼ ਵਿਚੋਂ ਇਕ ਪੇਲੇ ਦੀ ਲੋਕਪ੍ਰਿਯਤਾ ਭੂਗੋਲਿਕ ਹੱਦਾਂ ਵਿਚ ਨਹੀਂ ਬੱਝੀ ਸੀ। ਐਡਸਨ ਅਰੰਤੇਸ ਡੋ ਨਾਸਿਮੇਂਟੋ ਮਤਲਬ ਪੇਲੇ ਦਾ ਜਨਮ 1940 ਵਿਚ ਹੋਇਆ। ਉਹ ਫੁੱਟਬਾਲ ਦੀ ਲੋਕਪ੍ਰਿਯਤਾ ਨੂੰ ਸਿਖਰ ’ਤੇ ਲਿਜਾ ਕੇ ਉਸਦਾ ਵੱਡਾ ਬਾਜ਼ਾਰ ਤਿਆਰ ਕਰਨ ਵਾਲਿਆਂ ਵਿਚੋਂ ਇਕ ਰਹੇ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ
ਉਨ੍ਹਾਂ ਦੀ ਲੋਕਪ੍ਰਿਯਤਾ ਦਾ ਆਲਮ ਇਹ ਸੀ ਕਿ 1977 ਵਿਚ ਜਦੋਂ ਉਹ ਕੋਲਕਾਤਾ ਆਏ ਤਾਂ ਮੰਨੋ ਪੂਰਾ ਸ਼ਹਿਰ ਰੁਕ ਗਿਆ ਸੀ। ਉਹ 2015 ਅਤੇ 2018 ਵਿਚ ਵੀ ਭਾਰਤ ਆਏ ਸਨ। ਭ੍ਰਿਸ਼ਟਾਚਾਰ, ਫੌਜੀ ਤਖਤਾ ਪਲਟ, ਸੈਂਸਰਸ਼ਿਪ ਅਤੇ ਦਮਨਕਾਰੀ ਸਰਕਾਰਾਂ ਨੂੰ ਝੱਲ ਰਹੇ ਦੇਸ਼ ਵਿਚ ਉਨ੍ਹਾਂ ਦਾ ਜਨਮ ਹੋਇਆ। ਪੇਲੇ ਨੇ ਹਾਲਾਂਕਿ 1958 ਵਿਚ ਆਪਣੇ ਪਹਿਲੇ ਹੀ ਵਿਸ਼ਵ ਕੱਪ ਵਿਚ ਬ੍ਰਾਜ਼ੀਲ ਦਾ ਅਕਸ ਬਦਲ ਕੇ ਰੱਖ ਦਿੱਤਾ। ਸਵੀਡਨ ਵਿਚ ਖੇਡੇ ਗਏ ਟੂਰਨਾਮੈਂਟ ਵਿਚ ਉਨ੍ਹਾਂ ਨੇ 4 ਮੈਚਾਂ ਵਿਚ 6 ਗੋਲ ਕੀਤੇ, ਜਿਨ੍ਹਾਂ ਵਿਚੋਂ 2 ਫਾਈਨਲ ਵਿਚ ਕੀਤੇ ਸਨ। ਬ੍ਰਾਜ਼ੀਲ ਨੂੰ ਉਨ੍ਹਾਂ ਨੇ ਮੇਜ਼ਬਾਨ ਟੀਮ ’ਤੇ 5-2 ਨਾਲ ਜਿੱਤ ਦਿਵਾਈ ਅਤੇ ਕਾਮਯਾਬੀ ਦੇ ਲੰਮੇ ਚੱਲਣ ਵਾਲੇ ਸਿਲਸਿਲੇ ਨੂੰ ਸ਼ੁਰੂ ਕੀਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਦਿਹਾਂਤ
ਪੇਲੇ ਦੇ 80ਵੇਂ ਜਨਮਦਿਨ ’ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਸੀ,‘‘ਤੁਸੀਂ ਕਦੇ ਓਲੰਪਿਕ ਨਹੀਂ ਖੇਡਿਆ ਪਰ ਤੁਸੀਂ ਓਲੰਪਿਕ ਖਿਡਾਰੀ ਹੋ, ਕਿਉਂਕਿ ਪੂਰੇ ਕੈਰੀਅਰ ਵਿਚ ਓਲੰਪਿਕ ਦੇ ਮੁੱਲਾਂ ਨੂੰ ਪਛਾਣਿਆ ਹੈ।’’ ਫੁੱਟਬਾਲ ਜਗਤ ਵਿਚ ਇਹ ਬਹਿਸ ਸਾਲਾਂ ਤੋਂ ਚੱਲ ਰਹੀ ਹੈ ਕਿ ਪੇਲੇ, ਮਾਰਾਡੋਨਾ ਅਤੇ ਹੁਣ ਲਿਓਨਲ ਮੇਸੀ ਵਿਚੋਂ ਮਹਾਨ ਕੌਣ ਹੈ? ਮਾਰਾਡੋਨਾ ਨੇ 2 ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਿਹਾ ਅਤੇ ਮੇਸੀ ਨੇ 2 ਹਫਤੇ ਪਹਿਲਾਂ ਹੀ ਵਿਸ਼ਵ ਕੱਪ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ। ਪੇਲੇ ਵਰਗੇ ਖਿਡਾਰੀ ਮਰਦੇ ਨਹੀਂ, ਅਮਰ ਹੋ ਜਾਂਦੇ ਹਨ। ਆਪਣੇ ਅਸਾਧਾਰਨ ਹੁਨਰ ਦੇ ਦਮ 'ਤੇ।
ਇਹ ਵੀ ਪੜ੍ਹੋ: ਪਾਕਿ 'ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ 'ਚ ਸੁੱਟੀ ਲਾ
ਮੈਚ ਦੇਖਣ ਲਈ ਰੁਕ ਗਿਆ ਸੀ ਯੁੱਧ
ਪੇਲੇ ਦੀ ਲੋਕਪ੍ਰਿਯਤਾ ਦਾ ਆਲਮ ਇਹ ਸੀ ਕਿ 1960 ਦੇ ਦਹਾਕੇ ਵਿਚ ਨਾਈਜੀਰੀਆ ਦੇ ਗ੍ਰਹਿ ਯੁੱਧ ਦੌਰਾਨ 48 ਘੰਟਿਆਂ ਲਈ ਵਿਰੋਧੀ ਧਿਰਾਂ ਵਿਚਾਲੇ ਯੁੱਧ ਰੁਕ ਸੀ ਤਾਂ ਕਿ ਉਹ ਲਾਗੋਸ ਵਿਚ ਪੇਲੇ ਦਾ ਇਕ ਮੈਚ ਦੇਖ ਸਕਣ। ਉਹ 1977 ਵਿਚ ਏਸ਼ੀਆ ਦੇ ਕੌਸਮੌਸ ਦੌਰੇ 'ਤੇ ਮੋਹਨ ਬਾਗਾਨ ਦੇ ਸੱਦੇ 'ਤੇ ਕੋਲਕਾਤਾ ਵੀ ਆਏ ਸਨ। ਉਨ੍ਹਾਂ ਨੇ ਈਡਨ ਗਾਰਡਨ 'ਤੇ ਕਰੀਬ ਅੱਧਾ ਘੰਟਾ ਫੁੱਟਬਾਲ ਖੇਡਿਆ, ਜਿਸ ਨੂੰ ਦੇਖਣ ਲਈ 80,000 ਦਰਸ਼ਕ ਮੌਜੂਦ ਸਨ। ਇਸ ਮੈਚ ਤੋਂ ਬਾਅਦ ਮੋਹਨ ਬਾਗਾਨ ਦੀ ਕਿਸਮਤ ਬਦਲ ਗਈ ਅਤੇ ਟੀਮ ਜਿੱਤ ਦੇ ਰਾਹ ਪਰਤ ਆਈ। ਇਸ ਤੋਂ ਬਾਅਦ ਉਹ 2018 'ਚ ਆਖਰੀ ਵਾਰ ਕੋਲਕਾਤਾ ਆਏ ਸੀ ਅਤੇ ਉਨ੍ਹਾਂ ਲਈ ਦੀਵਾਨਗੀ ਦ ਆਲਮ ਉਹੀ ਸੀ।
ਇਹ ਵੀ ਪੜ੍ਹੋ: US 'ਚ ਜੰਮੀ ਝੀਲ 'ਚ ਡਿੱਗਣ ਨਾਲ ਭਾਰਤੀ ਜੋੜੇ ਦੀ ਮੌਤ, ਅਨਾਥ ਬੱਚੀਆਂ ਦੀ ਦੇਖਭਾਲ ਕਰੇਗਾ ਬਾਲ ਸੁਰੱਖਿਆ ਵਿਭਾ
ਰਾਜਨੇਤਾਵਾਂ ਦੇ ਵੀ ਪਸੰਦੀਦਾ
ਫੀਫਾ ਵਲੋਂ ਮਹਾਨ ਖਿਡਾਰੀਆਂ ਵਿਚ ਸ਼ਾਮਲ ਕੀਤੇ ਗਏ ਪੇਲੇ ਰਾਜਨੇਤਾਵਾਂ ਦੇ ਵੀ ਪਸੰਦੀਦਾ ਰਹੇ। ਵਿਸ਼ਵ ਕੱਪ 1970 ਤੋਂ ਪਹਿਲਾਂ ਉਨ੍ਹਾਂ ਨੂੰ ਰਾਸ਼ਟਰਪਤੀ ਐਮੀਲਿਓ ਗਾਰਾਸਤਾਜੁ ਮੇਂਡਿਸੀ ਨਾਲ ਇਕ ਮੰਚ ’ਤੇ ਦੇਖਿਆ ਗਿਆ, ਜੋ ਬ੍ਰਾਜ਼ੀਲ ਦੀ ਸਭ ਤੋਂ ਤਾਨਾਸ਼ਾਹ ਸਰਕਾਰ ਦੇ ਸਭ ਤੋਂ ਜ਼ਾਲਮ ਮੈਂਬਰਾਂ ਵਿਚੋਂ ਇਕ ਸਨ। ਬ੍ਰਾਜ਼ੀਲ ਨੇ ਉਹ ਵਿਸ਼ਵ ਕੱਪ ਜਿੱਤਿਆ, ਜੋ ਪੇਲੇ ਦਾ ਤੀਸਰਾ ਵਿਸ਼ਵ ਕੱਪ ਵੀ ਸੀ।
ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਨੂੰ ਲੱਗੀ ਅੱਗ, ਹਾਲਤ ਗੰਭੀਰ
NEXT STORY