ਮੈਲਬੋਰਨ— ਸਾਬਕਾ ਟੈਸਟ ਕ੍ਰਿਕਟਰਾਂ ਮਿਸ਼ੇਲ ਜਾਨਸਨ ਅਤੇ ਮਾਈਕਲ ਵਾਨ ਨੇ ਪਰਥ ਸਟੇਡੀਅਮ ਦੀ ਪਿੱਚ ਨੂੰ 'ਔਸਤ' ਰੇਟਿੰਗ ਦੇਣ 'ਤੇ ਆਈ.ਸੀ.ਸੀ. ਦੀ ਆਲੋਚਨਾ ਕੀਤੀ ਹੈ। ਮੈਚ ਰੈਫਰੀ ਰੰਜਨ ਮਦੁਗਲੇ ਨੇ ਪਰਥ ਦੀ ਪਿੱਚ ਨੂੰ ਔਸਤ ਕਰਾਰ ਦਿੱਤਾ ਸੀ ਜੋ ਟੈਸਟ ਮੈਦਾਨਾਂ ਦੀ ਪਿੱਚ ਅਤੇ ਆਊਟਫੀਲਡ ਲਈ ਸਭ ਤੋਂ ਖਰਾਬ ਰੇਟਿੰਗ ਹੈ। ਆਸਟਰੇਲੀਆ ਨੇ ਦੂਜੇ ਟੈਸਟ ਮੈਚ 'ਚ ਇਸੇ ਪਿੱਚ 'ਤੇ ਭਾਰਤ ਨੂੰ 146 ਦੌੜਾਂ ਨਾਲ ਹਰਾਇਆ ਸੀ।
ਜਾਨਸਨ ਨੇ ਟਵਿੱਟਰ 'ਤੇ ਲਿਖਿਆ, ''ਪਿੱਚ 'ਚ ਕੋਈ ਖਰਾਬੀ ਨਹੀਂ ਸੀ। ਬੱਲੇ ਅਤੇ ਗੇਂਦ ਵਿਚਾਲੇ ਜੰਗ ਦੇਖ ਕੇ ਚੰਗਾ ਲੱਗਾ। ਆਮ ਤੌਰ 'ਤੇ ਬੇਜਾਨ ਪੱਧਰੀ ਪਿੱਚਾਂ ਦੇਖਣ ਨੂੰ ਮਿਲਦੀਆਂ ਹਨ। ਮੈਂ ਜਾਣਨਾ ਚਾਹੁੰਦਾ ਹਾਂ ਕਿ ਚੰਗੀ ਪਿੱਚ ਕਿਸ ਤਰ੍ਹਾਂ ਦੀ ਹੁੰਦੀ ਹੈ। ਉਮੀਦ ਹੈ ਕਿ ਐੱਮ.ਸੀ.ਜੀ.'ਤੇ ਵੀ ਟੈਸਟ ਰੋਮਾਂਚਕ ਹੋਵੇਗਾ।''
ਵਾਨ ਨੇ ਲਿਖਿਆ, ''ਅਸਮਾਨ ਉਛਾਲ ਅਕਸਰ ਦੇਖਣ ਨੂੰ ਮਿਲਦਾ ਹੈ ਜਦੋਂ ਪਿੱਚ ਟੁੱਟਦੀ ਹੈ। ਕੀ ਇਹ ਪਿੱਚ ਉਸ ਪਿੱਚ ਤੋਂ ਅਲਗ ਹੈ ਜਿੱਥੇ ਗੇਂਦ ਇਕ ਮੀਟਰ ਜਾਂ ਜ਼ਿਆਦਾ ਸਪਿਨ ਲੈਂਦੀ ਹੈ ਅਤੇ ਹੇਠਾਂ ਰਹਿੰਦੀ ਹੈ।'' ਪਰਥ ਦੀ ਪਿੱਚ 'ਤੇ ਇੰਨਾ ਉਛਾਲ ਸੀ ਕਿ ਮੁਹੰਮਦ ਸ਼ਮੀ ਦੀ ਗੇਂਦ ਆਸਟਰੇਲੀਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ ਦੇ ਸੱਜੇ ਦਸਤਾਨੇ 'ਤੇ ਲੱਗੀ ਅਤੇ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ।
ਪੀ. ਸੀ. ਬੀ. ਦੇ ਆਰਥਿਕ ਘਾਟੇ ਲਈ ਸੇਠੀ ਜ਼ਿੰਮੇਵਾਰ : ਸ਼ਹਿਰਯਾਰ ਖਾਨ
NEXT STORY