ਸਪੋਰਟਸ ਡੈਸਕ : ਸਾਬਕਾ ਆਸਟਰੇਲੀਆਈ ਕ੍ਰਿਕਟ ਪੀਟਰ ਸਿਡਲ ਬਿਗ ਬੈਸ਼ ਲੀਗ ਵਿਚ ਇਕ ਰਨਆਊਟ ਕਰਨ ਨੂੰ ਲੈ ਕੇ ਚਰਚਾ ਵਿਚ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਉਸ ਨੇ ਬਿਨਾ ਦੇਖੇ ਰਨਆਊਟ ਕੀਤਾ ਹੈ ਅਤੇ ਇਸ ਦੌਰਾਨ ਉਸ ਦਾ ਸ਼ਿਕਾਰ ਕੋਈ ਹੋਰ ਨਹੀਂ ਸਗੋਂ ਆਸਟਰੇਲੀਆਈ ਖਿਡਾਰੀ ਉਸਮਾਨ ਖਵਾਜਾ ਬਣਿਆ। ਇਹ ਮੈਚ ਐਡੀਲੇਡ ਸਟ੍ਰਾਈਕਰਸ ਅਤੇ ਸਿਡਨੀ ਥੰਡਰ ਵਿਚਾਲੇ ਖੇਡਿਆ ਗਿਆ ਸੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਥੰਡਰ ਦੇ ਓਪਨਰ ਉਸਮਾਨ ਖਵਾਜਾ 63 ਦੌੜਾਂ ਬਣਾ ਕੇ ਖੇਡ ਰਹੇ ਸੀ। ਇਸ ਦੌਰਾਨ 13ਵੇਂ ਓਵਰ ਵਿਚ ਗੇਂਦਬਾਜ਼ੀ ਕਰਨ ਉਤਰੇ ਐਡੀਲੇਡ ਸਟ੍ਰਾਈਕਰਸ ਦੇ ਗੇਂਦਬਾਜ਼ ਪੀਟਰ ਸਿਡਲ ਨੇ ਜਿਵੇਂ ਹੀ ਓਵਰ ਦੀ ਚੌਥੀ ਗੇਂਦ ਸੁੱਟੀ ਤਾਂ ਖਵਾਜਾ ਸ਼ਾਟ ਲਾਉਣ ਤੋਂ ਬਾਅਦ ਦੌੜ ਲੈਣ ਲਈ ਭੱਜੇ ਪਰ ਇਸੇ ਦੌਰਾਨ ਥ੍ਰੋਅ ਗੇਂਦਬਾਜ਼ ਵੱਲ ਆਈ ਅਤੇ ਉਸ ਨੇ ਗੇਂਦ ਹੱਥ ਵਿਚ ਆਉਂਦਿਆਂ ਹੀ ਬਿਨਾ ਦੇਖੇ ਸਟੰਪ ਵਿਚ ਮਾਰ ਦਿੱਤੀ।
ਖਵਾਜਾ ਦੇ 50 ਗੇਂਦਾਂ 'ਤੇ 63 ਦੌੜਾਂ ਦੀ ਮਦਦ ਨਾਲ ਸਿਡਨੀ ਥੰਡਰ ਨੇ 5 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ। ਇਸ ਦੌਰਾਨ ਟਾਪ ਸਕੋਰਰ ਕਪਤਾਨ ਕੈਲਮ ਫਾਰਗੁਸਨ (73) ਅਥੇ ਖਵਾਜਾ ਹੀ ਰਹੇ। ਟੀਚੇ ਨੂੰ ਹਾਸਲ ਕਰਨ ਲਈ ਮੈਦਾਨ 'ਤੇ ਉਤਰੀ ਐਡੀਲੇਡ ਸਟ੍ਰਾਈਕਰਸ 9 ਵਿਕਟਾਂ ਗੁਆ ਕੇ 20 ਓਵਰਾਂ ਵਿਚ 165 ਦੌੜਾਂ ਹੀ ਬਣਾ ਸਕੀ ਅਤੇ 3 ਦੌੜਾਂ ਨਾਲ ਹਾਰ ਗਈ।
Year Ender 2019: ਰੋਹਿਤ ਦੇ ਸੈਂਕਡ਼ਿਆਂ ਤੇ ਫਾਈਨਲ ਦੇ ਵਿਵਾਦ ਲਈ ਹਮੇਸ਼ਾ ਯਾਦ ਰਹੇਗਾ ਇਹ ਵਰਲਡ ਕੱਪ
NEXT STORY