ਜਲੰਧਰ— ਆਸਟਰੇਲੀਆ ਵਿਰੁੱਧ ਨਾਗਪੁਰ ਵਨ ਡੇ 'ਚ ਸ਼ਾਨਦਾਰ ਸੈਂਕੜਾ ਲਗਾਕੇ ਭਾਰਤੀ ਟੀਮ ਨੂੰ ਮਜ਼ਬੂਤੀ ਦੇਣ ਵਾਲੇ ਵਿਰਾਟ ਕੋਹਲੀ ਨੂੰ ਇੰਗਲੈਂਡ ਦੇ ਸਾਬਕਾ ਦਿੱਗਜ ਕ੍ਰਿਕਟਰ ਕੇਵਿਨ ਪੀਟਰਸਨ ਨੇ ਖੂਬ ਸ਼ਲਾਘਾ ਕੀਤੀ ਹੈ। ਪੀਟਰਸਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭਾਰਤੀ ਟੀਮ ਦੀ ਸ਼ਲਾਘਾ ਕਰਦੇ ਹੋਏ ਪੋਸਟ ਸ਼ੇਅਰ ਕੀਤੀ 'ਜਬਰਦਸਤ ਪ੍ਰਦਰਸ਼ਨ, ਅਸਾਧਾਰਣ ਟੀਮ ਵਰਕ! ਜਿਸ 'ਤੇ ਪੀਟਰਸਨ ਨੇ ਰਿਪਲਾਈ ਕਰਦੇ ਹੋਏ ਲਿਖਿਆ 'ਕਿੰਗ ਬਡੀ।'
ਜ਼ਿਕਰਯੋਗ ਹੈ ਕਿ ਨਾਗਪੁਰ ਵਨ ਡੇ 'ਚ ਵਿਰਾਟ ਕੋਹਲੀ ਨੇ ਆਪਣੇ ਵਨ ਡੇ ਕਰੀਅਰ ਦਾ 40ਵਾਂ ਸੈਂਕੜਾ ਲਗਾਇਆ ਸੀ। ਵੱਡੀ ਗੱਲ ਇਹ ਹੈ ਕਿ ਹੁਣ ਐਕਟਿਵ ਕ੍ਰਿਕਟਰਾਂ 'ਚ ਕੋਈ ਵੀ ਬੱਲੇਬਾਜ਼ 28 ਤੋਂ ਜ਼ਿਆਦਾ ਸੈਂਕੜੇ ਨਹੀਂ ਲਗਾ ਸਕਿਆ ਹੈ। ਇਸ ਦੌਰਾਨ ਵਿਰਾਟ ਨੂੰ ਹੁਣ ਕੋਈ ਟੱਕਰ ਦੇਣ ਵਾਲਾ ਬੱਲੇਬਾਜ਼ ਨਹੀਂ ਹੈ। ਵਿਰਾਟ ਵਨ ਡੇ 'ਚ ਸਚਿਨ ਤੋਂ ਸਭ ਤੋਂ ਜ਼ਿਆਦਾ ਸੈਂਕੜੇ (49) ਤੋਂ ਹੁਣ ਪਿੱਛੇ ਹੈ ਪਰ ਉਮੀਦ ਹੈ ਕਿ ਉਹ ਜਿਸ ਤਰ੍ਹਾਂ ਦੀ ਫਾਰਮ 'ਚ ਚੱਲ ਰਹੇ ਹਨ ਉਹ ਜਲਦ ਹੀ ਇਸ ਰਿਕਾਰਡ ਨੂੰ ਪਿੱਛੇ ਛੱਡ ਦੇਣਗੇ।
ਸਵੀਡਨ 'ਤੇ ਜਿੱਤ ਨਾਲ ਭਾਰਤ ਨੇ ਕੀਤੀ ਸ਼ਾਨਦਾਰ ਸ਼ੁਰੂਆਤ
NEXT STORY