ਜਲੰਧਰ (ਵੈੱਬਡੈਸਕ)— ਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਹਾਲ ਹੀ 'ਚ ਚੈਂਪੀਅਨਜ਼ ਟਰਾਫੀ 2013 ਦੇ ਦਿਨਾਂ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਕਾਰਨ ਰੋਹਿਤ ਨੂੰ ਫੈਨਸ ਨੇ ਲੰਮੇ ਹੱਥੀਂ ਲਿਆ ਤੇ ਖਿਚਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਰੋਹਿਤ ਵਲੋਂ ਸ਼ੇਅਰ ਕੀਤੀ ਫੋਟੋ 'ਚ ਤਾਂ ਕੋਈ ਖਰਾਬੀ ਨਹੀਂ ਹੈ ਪਰ ਜੋ ਕੈਪਸ਼ਨ ਦਿੱਤਾ ਹੈ, ਉਸ 'ਚ ਵੱਡੀ ਗਲਤੀ ਕਰ ਦਿੱਤੀ। ਇਸ ਕਾਰਨ ਰੋਹਿਤ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਏ।

ਰੋਹਿਤ ਨੇ ਮਾਈਕਰੋ ਬਲੌਗਿੰਗ ਵੈਬਸਾਈਟ ਟਵਿਟਰ 'ਤੇ ਚੈਂਪੀਅਨਜ਼ ਟਰਾਫੀ 2013 ਦੀ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਸ਼ਿਖਰ ਧਵਨ, ਸੁਰੇਸ਼ ਰੈਨਾ ਤੇ ਭੁਵਨੇਸ਼ਵਰ ਕੁਮਾਰ ਹਨ। ਇਸ ਫੋਟੋ ਦੇ ਕੈਪਸ਼ਨ 'ਚ ਰੋਹਿਤ ਨੇ ਗਲਤੀ ਨਾਲ #ChampionsTrophy2017 ਹੈਸ਼ਟੈਗ ਦਾ ਇਸਤਮਾਲ ਕਰ ਦਿੱਤਾ। ਜਿਵੇਂ ਹੀ ਲੋਕਾਂ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਰੋਹਿਤ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਰੋਹਿਤ ਦੇ ਟਵਿਟ 'ਤੇ ਲੋਕਾਂ ਦੀ ਪ੍ਰਤੀਕਿਰਿਆ :-
ਹਾਰ ਤੋਂ ਬਾਅਦ ਡੂ ਪਲੇਸਿਸ ਨੇ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ
NEXT STORY