ਨਵੀਂ ਦਿੱਲੀ, (ਬਿਊਰੋ)— ਟੈਸਟ ਖਿਡਾਰੀਆਂ ਨੂੰ ਮੈਚ ਅਭਿਆਸ ਦੇਣ ਦੇ ਲਈ ਬੀ.ਸੀ.ਸੀ.ਆਈ. ਨੇ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਜਿਹੇ ਖਿਡਾਰੀਆਂ ਨੂੰ 17 ਤੋਂ 21 ਦਸੰਬਰ ਦੇ ਵਿਚਾਲੇ ਹੋਣ ਵਾਲੇ ਰਣਜੀ ਟਰਾਫੀ ਸੈਮੀਫਾਈਨਲ 'ਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਬੰਗਾਲ ਪਹਿਲੇ ਸੈਮੀਫਾਈਨਲ 'ਚ ਪੁਣੇ 'ਚ ਦਿੱਲੀ ਨਾਲ ਭਿੜੇਗਾ ਜਦਕਿ ਦੂਜਾ ਸੈਮੀਫਾਈਨਲ ਕਰਨਾਟਕ ਅਤੇ ਵਿਦਰਭ ਦੇ ਵਿਚਾਲੇ ਕੋਲਕਾਤਾ 'ਚ ਖੇਡਿਆ ਜਾਵੇਗਾ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਸ਼ਮੀ ਅਤੇ ਰਿਧੀਮਾਨ ਸਾਹਾ ਬੰਗਾਲ ਵੱਲੋਂ ਜਦਕਿ ਇਸ਼ਾਂਤ ਸ਼ਰਮਾ ਦਿੱਲੀ ਵੱਲੋਂ ਸੈਮੀਫਾਈਨਲ 'ਚ ਖੇਡਣਗੇ। ਉਮੇਸ਼ ਯਾਦਵ ਨੂੰ ਵਿਦਰਭ ਤੋਂ ਖੇਡਣ ਦੀ ਇਜਾਜ਼ਤ ਦਿੱਤੀ ਗਈ। ਕਰਨਾਟਕ ਵੱਲੋਂ ਕੇ.ਐੱਲ. ਰਾਹੁਲ ਵੀ ਖੇਡਣਗੇ। ਦੱਖਣੀ ਅਫਰੀਕਾ ਦੌਰੇ 'ਚ ਕੋਈ ਅਭਿਆਸ ਮੈਚ ਨਹੀਂ ਹੈ ਅਤੇ ਇਸ ਲਈ ਇਹ ਬਿਹਤਰ ਹੋਵੇਗਾ ਕਿ ਉਹ ਰਣਜੀ ਟਰਾਫੀ ਸੈਮੀਫਾਈਨਲ 'ਚ ਖੇਡਣ।''
ਪਰਥ ਟੈਸਟ 'ਤੇ ਫਿਕਸਿੰਗ ਦਾ ਸਾਇਆ, ਕੋਹਲੀ ਨਾਲ ਕ੍ਰਿਕਟ ਖੇਡਣ ਵਾਲੇ ਨੇ ਕੀਤੀ ਫਿਕਸਿੰਗ
NEXT STORY