ਪਰਥ (ਬਿਊਰੋ)— ਏਸ਼ੇਜ਼ ਸੀਰੀਜ਼ ਦਾ ਤੀਜਾ ਟੈਸਟ ਮੈਚ ਤੱਦ ਵਿਵਾਦਾਂ ਵਿਚ ਆ ਗਿਆ ਜਦੋਂ ਪਰਥ ਟੈਸਟ ਮੈਚ ਵਿਚ ਫਿਕਸਿੰਗ ਦਾ ਸਾਇਆ ਮੰਡਰਾਉਣ ਲੱਗਾ। 'ਦਿ ਸੰਨ' ਨੇ ਦਾਅਵਾ ਕੀਤਾ ਹੈ ਕਿ ਸਪਾਟ ਫਿਕਸਰਾਂ ਨੇ ਪਰਥ ਟੈਸਟ ਨਾਲ ਜੁੜੀ ਜਾਣਕਾਰੀ ਦੇਣ ਦੀ ਗੱਲ ਕੀਤੀ। 'ਦਿ ਸੰਨ' ਨੇ ਇਹ ਵੀ ਕਿਹਾ ਹੈ ਕਿ ਇਹ ਫਿਕਸਰ ਭਾਰਤ ਦੇ ਹਨ ਅਤੇ ਇਨ੍ਹਾਂ ਨੇ ਹਰ ਓਵਰ ਦੀ ਠੀਕ ਜਾਣਕਾਰੀ ਦੇਣ ਲਈ 140,000 ਗਰੇਟ ਬ੍ਰਿਟੇਨ ਪਾਊਂਡ ਦੀ ਮੰਗ ਕੀਤੀ। ਫਿਕਸਰਾਂ ਦੇ ਨਾਮ ਸਾਬਰਸ ਜਾਬਨ ਅਤੇ ਪ੍ਰਿਆਂਕ ਸਕਸੇਨਾ ਦੱਸੇ ਜਾ ਰਿਹੇ ਹਨ। ਕੀਮਤ ਮਿਲਣ ਉੱਤੇ ਫਿਕਸਰਾਂ ਨੇ ਹਰ ਓਵਰ ਵਿਚ ਬਣਨ ਵਾਲੀਆਂ ਦੌੜਾਂ ਦੀ ਠੀਕ ਜਾਣਕਾਰੀ ਦੇਣ ਦੀ ਗੱਲ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋ ਭਾਰਤੀ ਫਿਕਸਰਾਂ ਵਿੱਚੋਂ ਇੱਕ ਜਾਬਨ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਵੀ ਕ੍ਰਿਕਟ ਖੇਡ ਚੁੱਕਿਆ ਹੈ।
ਪਰਥ ਟੈਸਟ ਵਿਚ ਫਿਕਸਿੰਗ ਦਾ ਸਨਸਨੀਖੇਜ ਖੁਲਾਸਾ
'ਦਿ ਸੰਨ' ਮੁਤਾਬਕ ਭਾਰਤੀ ਫਿਕਸਰ ਨੇ ਕਿਹਾ, ''ਮੈਚ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਓਵਰ ਵਿਚ ਕਿੰਨੀਆਂ ਦੌੜਾਂ ਬਣਨਗੀਆਂ ਅਤੇ ਫਿਰ ਤੁਸੀਂ ਉਸ ਓਵਰ ਵਿਚ ਪੈਸੇ ਲਗਾ ਦੇਣਾ। ਜੋ ਫਿਕਸਿੰਗ ਵਿਚ ਸ਼ਾਮਿਲ ਖਿਡਾਰੀ ਓਵਰ ਫਿਕਸ ਕਰਨ ਦੇ ਬਾਅਦ ਇਸ਼ਾਰਾ ਕਰੇਗਾ, ਜਿਵੇਂ ਕਿ ਉਹ ਆਪਣਾ ਗਲਵਸ ਬਦਲੇਗਾ, ਜਾਂ ਉਤਾਰੇਗਾ ਅਤੇ ਇਸ ਤੋਂ ਅਸੀਂ ਸਮਝ ਜਾਵਾਂਗੇ ਕਿ ਉਹ ਉਸ ਓਵਰ ਨੂੰ ਫਿਕਸ ਕਰਨ ਵਾਲਾ ਹੈ। ਇਸ ਦੌਰਾਨ ਫਿਕਸਰਾਂ ਦਾ ਇਕ ਸਾਥੀ ਜੋ ਕਿ ਸਟੇਡੀਅਮ ਵਿਚ ਹੀ ਮੌਜੂਦ ਹੋਵੇਗਾ ਉਹ ਆਪਣੇ ਸਾਥੀਆਂ ਨੂੰ ਇਸ ਗੱਲ ਦੀ ਜਾਣਕਾਰੀ ਦੇਵੇਗਾ ਅਤੇ ਇਸਦੇ ਬਾਅਦ ਫਿਕਸਿੰਗ ਸ਼ੁਰੂ ਹੋ ਜਾਵੇਗੀ।''
ਕ੍ਰਿਕਟ ਆਸਟਰੇਲੀਆ ਨੇ ਇਨ੍ਹਾਂ ਖਬਰਾਂ ਦਾ ਕੀਤਾ ਖੰਡਨ
ਫਿਕਸਰਾਂ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਕਈ ਸਾਬਕਾ ਅਤੇ ਮੌਜੂਦਾ ਕੌਮਾਂਤਰੀ ਕ੍ਰਿਕਟਰ ਹਨ ਜਿਸ ਵਿਚੋਂ ਇਕ ਆਲਰਾਊਂਡਰ ਖਿਡਾਰੀ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਵੀ ਰਿਹਾ ਹੈ। ਜਾਬਨ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਪ੍ਰਿਆਂਕ ਨਾਲ ਮਿਲ ਕੇ ਫਿਕਸਿੰਗ ਕਰ ਰਿਹਾ ਹੈ। ਨਾਲ ਹੀ ਜਾਬਨ ਨੇ ਇਹ ਵੀ ਕਿਹਾ ਹੈ ਕਿ ਉਹ ਇਕ ਵਾਰ ਕੋਹਲੀ ਨਾਲ ਵੀ ਮੈਚ ਖੇਡ ਚੁੱਕਿਆ ਹੈ। ਹਾਲਾਂਕਿ ਕ੍ਰਿਕਟ ਆਸਟਰੇਲੀਆ ਦੇ ਅਧਿਕਾਰੀ ਜੇਮਸ ਸਦਰਲੈਂਡ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ।
ਉਮੀਦ ਹੈ ਕਿ 2018 'ਚ ਵਿਸ਼ਵ ਕੱਪ ਦੀਆਂ ਕੌੜੀਆਂ ਯਾਦਾਂ ਮਿਟਾ ਸਕਾਂਗਾ : ਮੇਸੀ
NEXT STORY