ਮੁੰਬਈ– ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ’ਚ ਭਾਰਤ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਧਾਕੜ ਕ੍ਰਿਕਟਰਾਂ ਵਿਚਾਲੇ ਛਿੜੀ ਬਹਿਸ ਵਿਚਾਲੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਇਹ ਖਿਡਾਰੀਆਂ ’ਤੇ ਨਿਰਭਰ ਕਰਦਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਰਗੇ ਵਪਾਰਕ ਟੂਰਨਾਮੈਂਟ ਨੂੰ ਚੁਣਦੇ ਹਨ ਜਾਂ ਡਬਲਯੂ. ਟੀ.ਸੀ. ਵਰਗੇ ਵੱਕਾਰੀ ਮੈਚਾਂ ਦੀਆਂ ਤਿਆਰੀਆਂ ’ਚ ਆਪਣਾ ਸਮਾਂ ਤੇ ਊਰਜਾ ਵਰਤਦੇ ਹਨ।
ਸ਼ਾਸਤਰੀ ਨੇ ਕਿਹਾ,‘‘ਦੇਖੋ ਅਜਿਹਾ ਕਦੇ ਨਹੀਂ ਹੋਣ ਵਾਲਾ ਹੈ ਕਿ ਤੁਹਾਨੂੰ ਕਿਸੇ ਮੈਚ ਜਾਂ ਸੀਰੀਜ਼ ਦੀ ਤਿਆਰੀ ਲਈ 20-21 ਦਿਨ ਮਿਲਣ। ਆਖਰੀ ਵਾਰ ਅਜਿਹਾ 2021 ਦੇ ਇੰਗਲੈਂਡ ਦੌਰੇ ’ਤੇ ਹੋਇਆ ਸੀ ਜਦੋਂ ਭਾਰਤੀ ਟੀਮ ਪਹਿਲੇ ਟੈਸਟ ਤੋਂ ਤਿੰਨ ਹਫਤੇ ਪਹਿਲਾਂ ਉੱਥੇ ਪਹੁੰਚ ਗਈ ਸੀ। ਇਸਦਾ ਭਾਰਤ ਨੂੰ ਫਾਇਦਾ ਵੀ ਹੋਇਆ ਤੇ ਉਹ ਸੀਰੀਜ਼ ’ਚ 2-1 ਨਾਲ ਅੱਗੇ ਸੀ ਪਰ ਇਹ ਤਦ ਸੰਭਵ ਹੋ ਸਕਿਆ ਸੀ ਜਦੋਂ ਕੋਰੋਨਾ ਦੇ ਕਾਰਨ ਆਈ. ਪੀ. ਐੱਲ. ਦਾ ਦੂਜਾ ਹਾਫ ਟਲ ਗਿਆ ਸੀ। ਤਦ ਇੰਨਾ ਸਮਾਂ ਮਿਲ ਗਿਆ ਸੀ।’’
ਉਸ ਨੇ ਕਿਹਾ,‘‘ਸਾਨੂੰ ਮੌਜੂਦਾ ਸਮੇਂ ’ਚ ਜਿਊਣਾ ਪਵੇਗਾ। ਤੁਹਾਨੂੰ ਇਹ 20 ਦਿਨ ਕਦੇ ਨਹੀਂ ਮਿਲਣਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਆਈ. ਪੀ. ਐੱਲ. ਛੱਡਣਾ ਪਵੇਗਾ। ਇਹ ਹੁਣ ਖਿਡਾਰੀਆਂ ਤੇ ਬੀ. ਸੀ. ਸੀ. ਆਈ. ’ਤੇ ਨਿਰਭਰ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਬੀ. ਸੀ. ਸੀ. ਆਈ. ਵੀ ਇਸ ’ਤੇ ਧਿਆਨ ਦੇਵੇਗਾ। ਜੇਕਰ ਹਰ ਵਾਰ ਡਬਲਯੂ. ਟੀ. ਸੀ. ਦਾ ਫਾਈਨਲ ਆਈ. ਪੀ.ਐੱਲ. ਤੋਂ ਇਕ ਹਫਤੇ ਬਾਅਦ ਜੂਨ ’ਚ ਪੈਂਦਾ ਹੈ ਤਾਂ ਫਾਈਨਲ ’ਚ ਪਹੁੰਚਣ ਵਾਲੀਆਂ ਫ੍ਰੈਂਚਾਈਜ਼ੀਆਂ ਲਈ ਕੁਝ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ।
ਸਿੰਧੂ ਤੇ ਪ੍ਰਣਯ ਪ੍ਰੀ ਕੁਆਰਟਰ ਫਾਈਨਲ 'ਚ, ਤ੍ਰਿਸ਼ਾ-ਗਾਇਤਰੀ ਦੀ ਜੋੜੀ ਬਾਹਰ
NEXT STORY