ਜਲੰਧਰ— 10 ਸਾਲ ਮੁੰਬਈ ਇੰਡੀਅਨਜ਼ ਦੇ ਲਈ ਖੇਡ ਰਹੇ ਭਾਰਤ ਆਫ ਸਪਿਨਰ ਹਰਭਜਨ ਸਿੰਘ ਭਾਵੇਂ ਹੀ ਇਸ ਵਾਰ ਚੇਨਈ ਸੁਪਰ ਕਿੰਗਸ ਵਲੋਂ ਆਈ. ਪੀ. ਐੱਲ. 'ਚ ਖੇਡ ਰਹੇ ਹਨ ਪਰ ਹਰਭਜਨ ਦਾ ਦਿਲ ਅਜੇ ਵੀ ਪੰਜਾਬ ਲਈ ਖੇਡਣ ਲਈ ਧੜਕ ਰਿਹਾ ਹੈ। ਬੀਤੇ ਦਿਨੀਂ ਹਰਭਜਨ ਸਿੰਘ ਨੇ ਇਕ ਇੰਟਰਵਿਊ 'ਚ ਇਸ ਗੱਲ ਨੂੰ ਮੰਨਿਆ ਸੀ ਕਿ ਉਹ ਖੁਦ ਚਾਹੁੰਦੇ ਸਨ ਕਿ ਇਸ ਵਾਰ ਪੰਜਾਬ ਦੀ ਟੀਮ ਵਲੋਂ ਖੇਡਣ। ਜੇਕਰ ਕਿੰਗਸ ਪ੍ਰਬੰਧਨ ਬੋਲੀ ਲਗਾਉਦਾ ਤਾਂ ਮੈਨੂੰ ਵੀ ਮਦਰ ਲੈਂਡ ਤੋਂ ਖੇਡਣ ਦਾ ਮੌਕਾ ਮਿਲਦਾ। ਹਰਭਜਨ ਨੇ ਇੰਟਰਵਿਊ ਦੌਰਾਨ ਕਿੰਗਸ ਇਲੈਵਨ ਪੰਜਾਬ ਵਲੋਂ ਪ੍ਰਿਟੀ ਜਿੰਟਾ ਤੋਂ ਵੀ ਨਾਰਾਜ਼ਗੀ ਜਤਾਈ ਸੀ। ਹਰਭਜਨ ਸਿੰਘ ਦਾ ਕਹਿਣਾ ਸੀ ਕਿ ਹਾਲਾਂਕਿ ਪ੍ਰੋਫੇਸ਼ਨਲ ਖਿਡਾਰੀ ਦੇ ਨਾਤੇ ਹੋਣ 'ਤੇ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ 'ਤੇ ਧਿਆਨ ਨਾ ਦਈਏ ਪਰ ਕਦੀ-ਕਦੀ ਕੋਈ ਗੱਲ ਦਿਲ 'ਚ ਰਹਿੰਦੀ ਹੈ। ਮੈਂ ਪੰਜਾਬ ਵਲੋਂ ਖੇਡਣਾ ਚਾਹੁੰਦਾ ਸੀ ਪਰ ਮੈਨੂੰ ਟੀਮ 'ਚ ਚੁਣਿਆ ਨਹੀਂ ਗਿਆ।
10 ਸਾਲ ਮੁੰਬਈ 'ਚ ਰਹਿਣ ਤੋਂ ਬਾਅਦ ਟੀਮ ਚੇਨਈ ਦੇ ਨਾਲ ਤਾਲਮੇਲ 'ਚ ਦੱਸੇਗਾ ਕਿ ਕਿੰਨਾ ਸਮਾਂ ਲੱਗਦਾ ਹੈ। ਸਵਾਲ 'ਤੇ ਹਰਭਜਨ ਨੇ ਕਿਹਾ ਕਿ ਹਾਂ, ਮੈਨੂੰ ਸਮਝਣ ਲਈ ਥੋੜ੍ਹਾ ਸਮੇਂ ਜ਼ਰੂਰ ਲੱਗਾ। ਮੇਰਾ ਪਹਿਲਾ ਮੁਕਾਬਲਾ ਹੀ ਉਸ ਟੀਮ (ਮੁੰਬਈ) ਖਿਲਾਫ ਸੀ ਜਿਸਦੇ ਲਈ ਮੈਂ 10 ਸਾਲ ਖੇਡਿਆ ਸੀ। ਇਸ ਦੌਰਾਨ ਮੇਰਾ ਡਰੈਸਿੰਗ ਰੂਮ ਵੱਖਰਾ ਸੀ, ਵਰਦੀ ਵੱਖਰੀ ਸੀ, ਮਹੌਲ ਵੀ ਵੱਖਰਾ ਸੀ ਪਰ ਆਖਰ 'ਚ ਮਹਿਸੂਸ ਹੁੰਦਾ ਹੈ ਕਿ ਅਸੀਂ ਸਿਰਫ ਕ੍ਰਿਕਟਰ ਹਾਂ। ਸਵਾਲ 'ਤੇ ਹਰਭਜਨ ਬੋਲੇ ਮਾਹੀ ਨਾਲ ਕੌਮਾਂਤਰੀ ਕ੍ਰਿਕਟ ਖੇਡੀ ਹੈ। ਚੇਨਈ 'ਚ ਹੋਰ ਵੀ ਕਈ ਇਸ ਤਰ੍ਹਾਂ ਦੇ ਖਿਡਾਰੀ ਹਨ ਜਿਨ੍ਹਾਂ ਨਾਲ ਮੈਂ ਖੇਡਿਆ ਹਾਂ।
ਬਿਨ੍ਹਾ ਮੈਚ ਖੇਡੇ ਰੈਨਾ ਨੇ ਆਪਣੇ ਨਾਂ ਕੀਤਾ ਇਹ ਖਾਸ ਰਿਕਾਰਡ
NEXT STORY