ਨਵੀਂ ਦਿੱਲੀ— ਆਈ. ਪੀ. ਐੱਲ. ਲੀਗ ਦੇ 12ਵੇਂ ਸੈਸ਼ਨ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਰਹੀ ਦਿੱਲੀ ਕੈਪੀਟਲਸ ਦੀ ਟੀਮ ਐਤਵਾਰ ਨੂੰ ਅੰਕ ਸੂਚੀ ਦੇ ਹੇਠਲੇ ਸਥਾਨ ਦੀ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣੋਂ ਬਚਦੇ ਹੋਏ ਪਲੇਅ ਆਫ ਦਾ ਦਾਅਵਾ ਪੱਕਾ ਕਰਨ ਉਤਰੇਗੀ। ਆਰ. ਸੀ. ਬੀ. ਦੀ ਟੀਮ 11 ਮੈਚਾਂ ਵਿਚੋਂ 4 ਜਿੱਤਾਂ ਤੇ 7 ਮੈਚ ਹਾਰ ਜਾਣ ਤੋਂ ਬਾਅਦ 8 ਅੰਕ ਲੈ ਕੇ ਆਖਰੀ 8ਵੇਂ ਸਥਾਨ 'ਤੇ ਹੈ ਤੇ ਉਸ ਨੂੰ ਆਪਣੀ ਆਖਰੀ ਉਮੀਦ ਨੂੰ ਬਚਾਉਣ ਲਈ ਬਾਕੀ ਦੇ ਤਿੰਨੇ ਮੈਚਾਂ ਨੂੰ ਹਰ ਹਾਲ ਵਿਚ ਜਿੱਤਣਾ ਪਵੇਗਾ। ਹਾਲਾਂਕਿ ਇਸਦੇ ਬਾਵਜੂਦ ਉਸ ਨੂੰ ਪੰਜਾਬ, ਕੋਲਕਾਤਾ ਤੇ ਰਾਜਸਥਾਨ ਹੱਥੋਂ ਸਖਤ ਟੱਕਰ ਮਿਲ ਰਹੀ ਹੈ, ਜਿਨ੍ਹਾਂ ਦੇ ਨਤੀਜੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਬੈਂਗਲੁਰੂ ਦੀ ਕਿਸਮਤ ਤੈਅ ਕਰੇਗੀ। ਬੈਂਗਲੁਰੂ ਕੋਲ ਗੁਆਉਣ ਲਈ ਫਿਲਹਾਲ ਕੁਝ ਨਹੀਂ ਹੈ ਪਰ ਉਹ ਵਿਰੋਧੀ ਟੀਮਾਂ ਦੇ ਸਮੀਕਰਨ ਖਰਾਬ ਕਰ ਸਕਦੀ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਅਜੇ ਅੰਕ ਸੂਚੀ ਵਿਚ 11 ਮੈਚਾਂ ਵਿਚੋਂ 7 ਜਿੱਤ ਕੇ 14 ਅੰਕਾਂ ਨਾਲ ਤੀਜੇ ਸਥਾਨ 'ਤੇ ਸੁਖਦਾਇਕ ਸਥਿਤੀ ਵਿਚ ਹੈ। ਪਹਿਲੇ ਖਿਤਾਬ ਦੀ ਭਾਲ ਵਿਚ ਲੱਗੀ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਬੈਂਗਲੂਰ ਨੂੰ ਕਾਬੂ ਕਰ ਕੇ ਪਲੇਅ ਆਫ ਦਾ ਦਾਅਵਾ ਪੱਕਾ ਕਰ ਲਵੇ ਤੇ ਬਾਕੀ ਮੈਚਾਂ ਵਿਚ ਚੰਗੇ ਪ੍ਰਦਰਸ਼ਨ ਨਾਲ ਅੰਕ ਸੂਚੀ ਵਿਚ ਆਪਣੀ ਸਥਿਤੀ ਮਜ਼ਬੂਤ ਕਰੇ।
ਜਿੱਤ ਤੋਂ ਹੈਦਰਾਬਾਦ ਦੇ ਕਪਤਾਨ ਸਟੀਵ ਸਮਿਥ ਨੇ ਦਿੱਤਾ ਇਹ ਬਿਆਨ
NEXT STORY