ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜਰਜ਼ ਹੈਦਰਾਬਾਦ ਵਿਚਾਲੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਮੈਚ ਦੌਰਾਨ ਇੱਕ ਵਾਰ ਫਾਫ ਡੁ ਪਲੇਸਿਸ ਨੇ ਆਪਣੀ ਫੀਲਡਿੰਗ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਸ਼ਾਨਦਾਰ ਕੈਚ ਕਰਕੇ ਡੇਵਿਡ ਵਾਰਨਰ ਨੂੰ ਪਵੇਲੀਅਨ ਜਾਣ ਲਈ ਮਜਬੂਰ ਕਰ ਦਿੱਤਾ। ਡੁ ਪਲੇਸਿਸ ਦੇ ਇਸ ਸ਼ਾਨਦਾਰ ਕੈਚ ਤੋਂ ਬਾਅਦ ਲੋਕ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
ਹੈਦਰਾਬਾਦ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲੇ ਓਵਰ ਦੀ ਚੌਥੀ ਗੇਂਦ 'ਤੇ ਜਾਨੀ ਬੇਅਰਸਟੋ ਦਾ ਵਿਕਟ ਡਿਗਿਆ ਅਤੇ ਇਸ ਤੋਂ ਬਾਅਦ ਮਨੀਸ਼ ਪਾਂਡੇ 8ਵੇਂ ਓਵਰ ਦੀ ਪਹਿਲੀ ਗੇਂਦ 'ਤੇ ਆਪਣਾ ਵਿਕਟ ਗੁਆ ਬੈਠੇ। ਇਸ ਦੌਰਾਨ ਡੇਵਿਡ ਵਾਰਨਰ ਕਰੀਜ਼ 'ਤੇ ਟਿਕੇ ਹੋਏ ਸਨ ਅਤੇ ਹੌਲੀ-ਹੌਲੀ ਹੀ ਸਹੀ ਪਰ ਟੀਮ ਲਈ ਦੌੜਾਂ ਬਣਾ ਰਹੇ ਸਨ। ਪਰ 11ਵੇਂ ਓਵਰ 'ਚ ਪਿਊਸ਼ ਚਾਵਲਾ ਗੇਂਦਬਾਜੀ 'ਤੇ ਆਏ ਅਤੇ ਉਨ੍ਹਾਂ ਨੇ ਜਿਵੇਂ ਹੀ 11ਵੇਂ ਓਵਰ ਦੀ 5ਵੀ ਗੇਂਦ ਪਾਈ ਤਾਂ ਵਾਰਨਰ ਨੇ ਛੱਕੇ ਲਈ ਸ਼ਾਟ ਖੇਡਿਆ। ਹਾਲਾਂਕਿ ਇਸ ਦੌਰਾਨ ਉਹ ਇਹ ਨਹੀਂ ਜਾਣਦੇ ਸਨ ਕਿ ਕਰੀਜ਼ ਲਾਈਨ ਦੇ ਕੋਲ ਡੁ ਪਲੇਸਿਸ ਖੜੇ ਹਨ।
ਡੁ ਪਲੇਸਿਸ ਨੇ ਹਵਾ 'ਚ ਗੇਂਦ ਆਪਣੇ ਵੱਲ ਆਉਂਦੇ ਦੇਖੀ ਅਤੇ ਜਿਵੇਂ ਹੀ ਗੇਂਦ ਉਨ੍ਹਾਂ ਦੇ ਸਿਰ ਦੇ ਉਪਰੋਂ ਲੰਘਣ ਲੱਗੀ ਤਾਂ ਉਨ੍ਹਾਂ ਨੇ ਜੰਪ ਮਾਰ ਕੇ ਗੇਂਦ ਨੂੰ ਫੜ ਲਿਆ। ਹਾਲਾਂਕਿ ਇਸ ਦੌਰਾਨ ਡੁ ਪਲੇਸਿਸ ਦਾ ਬੈਲੇਂਸ ਵੀ ਵਿਗੜਿਆ ਅਤੇ ਉਹ ਬਾਉਂਡਰੀ ਲਾਈਨ ਪਾਰ ਵੀ ਕਰ ਗਏ ਪਰ ਬਾਉਂਡਰੀ ਲਾਈਨ ਪਾਰ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਗੇਂਦ ਕਰੀਜ਼ ਲਾਈਨ ਦੀ ਅੱਗੇ ਮੈਦਾਨ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਵਾਪਸ ਬਾਉਂਡਰੀ 'ਚ ਆ ਕੇ ਕੈਚ ਨੂੰ ਫੜ੍ਹ ਲਿਆ ਅਤੇ ਵਾਰਨਰ ਦਾ ਅਹਿਮ ਵਿਕਟ ਦਿਵਾਉਣ 'ਚ ਮਦਦ ਕੀਤੀ।
ਧੋਨੀ ਨਾਲ ਤਕਰਾਰ 'ਤੇ ਸੁਰੇਸ਼ ਰੈਨਾ ਨੇ ਤੋੜੀ ਚੁੱਪੀ, ਟਵੀਟ ਕਰ ਦਿੱਤੀ ਜਾਣਕਾਰੀ
NEXT STORY