ਨਵੀਂ ਦਿੱਲੀ- ਸ਼੍ਰੀਲੰਕਾ ਵਿਰੁੱਧ ਸੇਂਚੁਰੀਅਨ ਮੈਦਾਨ ’ਤੇ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਵੱਡੀ ਬੜ੍ਹਤ ਹਾਸਲ ਕਰ ਲਈ ਹੈ। ਸ਼੍ਰੀਲੰਕਾ ਨੇ ਪਹਿਲਾਂ ਖੇਡਦੇ ਹੋਏ ਚੰਡੀਮਲ ਦੇ 85, ਧਨਜੈ ਡਿਸਿਲਵਾ ਦੀਆਂ 79 ਦੌੜਾਂ ਦੀ ਬਦੌਲਤ 396 ਦੌੜਾਂ ਬਣਾਈਆਂ ਸਨ। ਜਵਾਬ ’ਚ ਦੱਖਣੀ ਅਫਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 621 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵਲੋਂ ਡੂ ਪਲੇਸਿਸ ਨੇ 199 ਦੌੜਾਂ ਬਣਾਈਆਂ। ਉਹ ਇਕ ਦੌੜ ਨਾਲ ਦੋਹਰੇ ਸੈਂਕੜੇ ਤੋਂ ਖੁੰਝਣ ਵਾਲੇ 13ਵੇਂ ਬੱਲੇਬਾਜ਼ ਬਣ ਗਏ। ਦੇਖੋ ਰਿਕਾਰਡ-
ਮੁਦੱਸਰ ਨਜ਼ਰ, ਪਾਕਿਸਤਾਨ ਬਨਾਮ ਭਾਰਤ, 24 ਅਕਤੂਬਰ 1984
ਮੁਹੰਮਦ ਅਜ਼ਹਰੂਦੀਨ, ਭਾਰਤ ਬਨਾਮ ਸ਼੍ਰੀਲੰਕਾ, 17 ਦਸੰਬਰ 1986
ਮੈਥਿਊ ਇਲੀਅਟ, ਆਸਟਰੇਲੀਆ ਬਨਾਮ ਇੰਗਲੈਂਡ, 24 ਜੁਲਾਈ 1997
ਸਨਤ ਜੈਸੂਰੀਆ, ਸ਼੍ਰੀਲੰਕਾ ਬਨਾਮ ਭਾਰਤ, 9 ਅਗਸਤ 1997
ਸਟੀਵ ਵਾ, ਆਸਟਰੇਲੀਆ ਬਨਾਮ ਵੈਸਟਇੰਡੀਜ਼, 26 ਮਾਰਚ 1999
ਐਂਡੀ ਫਲਾਵਰ, ਜ਼ਿੰਬਾਬਵੇ ਬਨਾਮ ਦੱਖਣੀ ਅਫਰੀਕਾ, 7 ਸਤੰਬਰ 2011
ਯੂਨਿਸ ਖਾਨ, ਪਾਕਿਸਤਾਨ ਬਨਾਮ ਭਾਰਤ, 13 ਜਨਵਰੀ 2006
ਇਆਨ ਬੇਲ, ਇੰਗਲੈਂਡ ਬਨਾਮ ਦੱਖਣੀ ਅਫਰੀਕਾ, 10 ਜੁਲਾਈ 2008
ਕੁਮਾਰ ਸੰਗਾਕਾਰਾ, ਸ਼੍ਰੀਲੰਕਾ ਬਨਾਮ ਪਾਕਿਸਤਾਨ, 22 ਜੁਲਾਈ 2012
ਸਟੀਵ ਸਮਿਥ, ਆਸਟਰੇਲੀਆ ਬਨਾਮ ਵਿੰਡੀਜ਼, 11 ਜੂਨ 2015
ਲੋਕੇਸ਼ ਰਾਹੁਲ, ਭਾਰਤ ਬਨਾਮ ਇੰਗਲੈਂਡ, 16 ਦਸੰਬਰ 2016
ਡੀਨ ਐਲਗਰ, ਦੱਖਣੀ ਅਫਰੀਕਾ ਬਨਾਮ ਬੰਗਲਾਦੇਸ਼, 28 ਸਤੰਬਰ 2017
ਫਾਫ ਡੂ ਪਲੇਸਿਸ, ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ, 28 ਦਸੰਬਰ 2020
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਅਜੇ ਵੀ ਲੱਗਦੈ ਲਾਰਡਸ ’ਤੇ ਲਾਇਆ ਸੈਂਕੜਾ ਸਰਵਸ੍ਰੇਸ਼ਠ : ਰਹਾਨੇ
NEXT STORY