ਮੈਲਬੋਰਨ– ਮੁਸ਼ਕਿਲ ਸਮੇਂ ਵਿਚ ਟੀਮ ਦੀ ਕਮਾਨ ਸੰਭਾਲਦੇ ਹੋਏ ਸ਼ਾਨਦਾਰ ਸੈਂਕੜਾ ਲਾਉਣ ਵਾਲੇ ਭਾਰਤ ਦੇ ਕਾਰਜਕਾਰੀ ਕਪਤਾਨ ਅਜਿੰਕਯ ਰਹਾਨੇ ਨੇ ਲਾਰਡਸ ’ਤੇ ਬਣਾਏ ਆਪਣੇ ਸੈਂਕੜੇ ਨੂੰ ਆਸਟਰੇਲੀਆ ਵਿਰੁੱਧ ਦੂਜੇ ਟੈਸਟ ਵਿਚ ਬਣਾਏ ਸੈਂਕੜੇ ’ਤੇ ਤਰਜੀਹ ਦਿੰਦੇ ਹੋਏ ਸਰਵਸ੍ਰੇਸ਼ਠ ਕਰਾਰ ਦਿੱਤਾ ਹੈ।
ਰਹਾਨੇ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ,‘‘ਇਹ ਵਿਸ਼ੇਸ਼ ਸੈਂਕੜਾ ਸੀ। ਸੈਂਕੜਾ ਬਣਾਉਣਾ ਹਮੇਸ਼ਾ ਵਿਸ਼ੇਸ਼ ਹੁੰਦਾ ਹੈ ਪਰ ਅਜੇ ਵੀ ਲੱਗਦਾ ਹੈ ਕਿ ਲਾਰਡਸ ਵਿਚ ਇੰਗਲੈਂਡ ਵਿਰੁੱਧ ਮੇਰਾ ਸੈਂਕੜਾ ਸਰਵਸ੍ਰੇਸ਼ਠ ਸੀ।’’
ਰਹਾਨੇ ਨੇ 2014 ਵਿਚ ਭਾਰਤ ਦੇ ਇੰਗਲੈਂਡ ਦੌਰੇ ’ਤੇ 154 ਗੇਂਦਾਂ ਵਿਚ 103 ਦੌੜਾਂ ਦੀ ਪਾਰੀ ਖੇਡ ਕੇ ਲਾਰਡਸ ਵਿਚ ਸੈਂਕੜਾ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ’ਚ ਜਗ੍ਹਾ ਬਣਾਈ ਸੀ। ਐਡੀਲੇਡ ਓਵਲ ਵਿਚ ਲੜੀ ਦੇ ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਦੇ ਕੁਝ ਦਿਨਾਂ ਬਾਅਦ ਟੀਮ ਦੀ ਕਮਾਨ ਸੰਭਾਲਣ ਵਾਲੇ ਰਹਾਨੇ ਨੇ ਮੈਲਬੋਰਨ ਵਿਚ ਜਿਸ ਤਰ੍ਹਾਂ ਆਪਣੇ ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ ਤੇ ਫੀਲਡਿੰਗ ਨੂੰ ਸਜਾਇਆ, ਉਸਦੇ ਲਈ ਕ੍ਰਿਕਟ ਜਗਤ ਨੇ ਉਸਦੀ ਸ਼ਲਾਘਾ ਕੀਤੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
NZ v PAK : ਪਾਕਿ ਨੇ ਬਚਾਇਆ ਫਾਲੋਆਨ ਪਰ ਪਹਿਲੀ ਪਾਰੀ 239 ਦੌੜਾਂ ’ਤੇ ਢੇਰ
NEXT STORY