ਨਵੀਂ ਦਿੱਲੀ— ਓਲੰਪਿਕ ’ਚ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਾਡਾ ਦਿਲ ਹੀ ਨਹੀਂ ਜਿੱਤਿਆ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ। ਭਾਰਤ ਨੇ ਹਾਲ ਹੀ ’ਚ ਸਮਾਪਤ ਹੋਈਆਂ ਟੋਕੀਓ ਓਲੰਪਿਕ ’ਚ ਅਜੇ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ ਸਮੇਤ 7 ਤਮਗ਼ੇ ਜਿੱਤੇ ਹਨ।
ਇਹ ਵੀ ਪੜ੍ਹੋ : ਪੂਰੇ ਦੇਸ਼ ਨੂੰ ਭਾਰਤੀ ਓਲੰਪਿਕ ਦਲ ’ਤੇ ਮਾਣ ਹੈ : ਰਾਸ਼ਟਰਪਤੀ ਕੋਵਿੰਦ
ਪ੍ਰਧਾਨਮੰਤਰੀ ਮੋਦੀ ਨੇ ਆਜ਼ਾਦੀ ਦਿਵਸ ’ਤੇ ਆਪਣੇ ਭਾਸ਼ਣ ’ਚ ਕਿਹਾ, ‘‘ਓਲੰਪਿਕ ’ਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਸਾਡੇ ਐਥਲੀਟ ਤੇ ਖਿਡਾਰੀ ਅੱਜ ਇਸ ਆਯੋਜਨ ’ਚ ਸਾਡੇ ਨਾਲ ਹਨ। ਕੁਝ ਇੱਥੇ ਹਨ ਤੇ ਕੁਝ ਸਾਹਮਣੇ ਬੈਠੇ ਹਨ।’’ ਉਨ੍ਹਾਂ ਕਿਹਾ, ‘ਮੈਂ ਅੱਜ ਦੇਸ਼ਵਾਸੀਆਂ ਨੂੰ, ਜੋ ਇੱਥੇ ਮੌਜੂਦ ਹਨ ਤੇ ਉਨ੍ਹਾਂ ਨੂੰ ਵੀ ਜੋ ਭਾਰਤ ਦੇ ਹਰ ਹਿੱਸੇ ’ਚ ਇਸ ਸਮਾਰੋਹ ਨੂੰ ਦੇਖ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਖਿਡਾਰੀਆਂ ਲਈ ਆਓ ਕੁਝ ਪਲ ਤਾੜੀਆਂ ਵਜਾ ਕੇ ਸਨਮਾਨ ਕਰੀਏ। ਉਨ੍ਹਾਂ ਕਿਹਾ, ‘‘ਐਥਲੀਟਾਂ ’ਤੇ ਖ਼ਾਸ ਤੌਰ ’ਤੇ ਅਸੀਂ ਇਹ ਮਾਣ ਮਹਿਸੂਸ ਕਰ ਸਕਦੇ ਹਾਂ ਕਿ ਉਨ੍ਹਾਂ ਨੇ ਸਾਡਾ ਦਿਲ ਨਹੀਂ ਜਿੱਤਿਆ ਸਗੋਂ ਉਨ੍ਹਾਂ ਨੇ ਭਾਰਤ ਦੀ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਬਹੁਤ ਵੱਡਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਖਿਡਾਰੀਆਂ ਲਈ ਖ਼ੁਸ਼ਖ਼ਬਰੀ, ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ
ਟੋਕੀਓ ਓਲੰਪਿਕ ’ਚ ਨੀਰਜ ਚੋਪੜਾ ਨੇ ਇਤਿਹਾਸ ਰਚਦੇ ਹੋਏ ਜੈਵਲਿਨ ਥ੍ਰੋਅ ’ਚ ਸੋਨ ਤਮਗ਼ਾ ਜਿੱਤ ਕੇ ਐਥਲੈਟਿਕਸ ’ਚ ਭਾਰਤ ਨੂੰ ਪਹਿਲਾ ਤਮਗ਼ਾ ਦਿਵਾਇਆ। ਇਸ ਤੋਂ ਇਲਾਵਾ ਪੁਰਸ਼ ਹਾਕੀ ਟੀਮ ਮਾਸਕੋ ਓਲੰਪਿਕ 1980 ਦੇ ਬਾਅਦ ਓਲੰਪਿਕ ’ਚ ਪਹਿਲਾ ਤਮਗ਼ਾ ਜਿੱਤਿਆ ਤੇ ਕਾਂਸੀ ਦੀ ਹੱਕਦਾਰ ਰਹੀ। ਵੇਟਲਿਫ਼ਟਰ ਮੀਰਾਬਾਈ ਚਾਨੂ ਤੇ ਪਹਿਲਵਾਨ ਰਵੀ ਦਾਹੀਆ ਨੇ ਚਾਂਦੀ ਦੇ ਤਮਗ਼ੇ ਜਿੱਤੇ। ਜਦਕਿ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ, ਕੁਸ਼ਤੀ ’ਚ ਬਜਰੰਗ ਪੂਨੀਆ ਤੇ ਮੁੱਕੇਬਾਜ਼ੀ ’ਚ ਲਵਲੀਨਾ ਬੋਰਗੋਹੇਨ ਨੂੰ ਕਾਂਸੀ ਤਮਗ਼ੇ ਮਿਲੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੂਰੇ ਦੇਸ਼ ਨੂੰ ਭਾਰਤੀ ਓਲੰਪਿਕ ਦਲ ’ਤੇ ਮਾਣ ਹੈ : ਰਾਸ਼ਟਰਪਤੀ ਕੋਵਿੰਦ
NEXT STORY