ਮੁੰਬਈ— ਕੀਰੋਨ ਪੋਲਾਰਡ ਖੁਦ ਧਮਾਕੇਦਾਰ ਸ਼ਾਟ ਲਗਾਉਣ 'ਤੇ ਭਰੋਸਾ ਰੱਖਦੇ ਹਨ ਤੇ ਉਨ੍ਹਾਂ ਨੇ ਮੁੰਬਈ ਇੰਡੀਅਨਸ ਦੇ ਆਪਣੇ ਸਾਥੀ ਖਿਡਾਰੀ ਹਾਰਦਿਕ ਪੰਡਯਾ ਦੇ ਛੱਡੇ ਲਗਾਉਣ ਦੀ ਕਲਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਆਲਰਾਊਂਡਰ 'ਚ ਬਹੁਤ ਪ੍ਰਤਿਭਾ ਹੈ। ਪੋਲਾਰਡ ਨੇ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੁੰਬਈ ਇੰਡੀਅਨਜ਼ ਦੇ ਆਈ. ਪੀ. ਐੱਲ. ਮੈਚ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਇਸ ਬਾਰੇ 'ਚ ਕਿਹਾ ਕਿ ਉਹ ਸਰੀਰ ਤੋਂ ਫਿੱਟ ਤੇ ਲੰਮੇ ਸ਼ਾਟ ਲਗਾਉਂਦਾ ਹੈ। ਜੇਕਰ ਉਹ ਵਧੀਆ ਤਰ੍ਹਾਂ ਅਭਿਆਸ ਕਰਨਾ ਜਾਰੀ ਰੱਖਦਾ ਹੈ ਤੇ ਕ੍ਰਿਕਟ ਦੇ ਤੌਰ 'ਤੇ ਖੁਦ 'ਚ ਸੁਧਾਰ ਕਰਦਾ ਹੈ ਤਾਂ ਤੁਸੀਂ ਉਸ ਨੂੰ ਮੁੰਬਈ ਇੰਡੀਅਨਜ਼ ਦੇ ਲਈ ਹੀ ਨਹੀਂ ਬਲਕਿ ਭਾਰਤੀ ਕ੍ਰਿਕਟ ਦੇ ਲਈ ਵੀ ਵਧੀਆ ਖੇਡਦਾ ਹੋਇਆ ਦੇਖੋਗੇ।

ਪੰਡਯਾ ਨੇ ਹੁਣ ਤੱਕ 12 ਮੈਚਾਂ 'ਚ 355 ਦੌੜਾਂ ਬਣਾਈਆਂ ਹਨ ਜਿਸ 'ਚ 27 ਚੱਕੇ ਤੇ 25 ਚੌਕੇ ਸ਼ਾਮਲ ਹਨ। ਉਨ੍ਹਾਂ ਨੇ ਜ਼ਿਆਦਾਤਰ ਦੌੜਾਂ ਪਾਰੀ ਦੇ ਆਖਰੀ ਸਮੇਂ 'ਚ ਬਣਾਈਆਂ ਹਨ ਤੇ ਆਖਰੀ ਬਾਰ ਉਨ੍ਹਾਂ ਨੇ ਈਡਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ 34 ਗੇਂਦਾਂ 'ਚ 91 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਕਿਹਾ ਕਿ ਉਹ ਕੁਝ ਅਲੱਗ ਅਭਿਆਸ ਨਹੀਂ ਕਰ ਰਿਹਾ। ਇਹ ਆਪਣੇ ਹੁਨਰ 'ਤੇ ਭਰੋਸਾ ਰੱਖਣ ਦੀ ਗੱਲ ਹੈ।
ਭਾਰਤੀ ਟੀਮ 'ਚੋਂ ਬਾਹਰ ਹੋਣ ਕਾਰਨ ਡਿੱਗੀ ਲੈਅ : ਉਮੇਸ਼
NEXT STORY