ਸਪੋਰਟਸ ਡੈਸਕ : ਭਾਰਤ ਦੀ ਪੂਜਾ ਓਝਾ ਨੇ ਕੈਨੇਡਾ ਦੇ ਹੈਲੀਫੈਕਸ ਵਿੱਚ 2022 ICF ਕੈਨੋ ਸਪ੍ਰਿੰਟ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਪੈਰਾ-ਕੈਨੋ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ। VL1 ਮਹਿਲਾ 200 ਮੀਟਰ ਫਾਈਨਲ ਵਿੱਚ ਮੱਧ ਪ੍ਰਦੇਸ਼ ਦੇ ਭਿੰਡ ਦੀ ਪੈਰਾ-ਕੈਨੋ ਅਥਲੀਟ ਨੇ 1:34.18 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਹੈਮਬਰਗ ਦੀ ਲਿਲੇਮੋਰ ਕੋਪਰ ਨੇ 1:29.79 ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗ਼ਾ ਜੇਤੂ ਗੁਰਦੀਪ ਸਿੰਘ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਦੌੜ ਦੇ ਪਹਿਲੇ ਹਾਫ ਤੋਂ ਬਾਅਦ ਪੂਜਾ ਓਝਾ ਅੱਗੇ ਚੱਲ ਰਹੀ ਸੀ, ਪਰ ਫਿਰ ਲਿਲੇਮੋਰ ਕੋਪਰ ਨੇ ਪੂਜਾ ਨੂੰ ਪਛਾੜ ਕੇ ਅੰਤ ਵਿੱਚ ਜਿੱਤ ਦਰਜ ਕੀਤੀ। ਇਸ ਦੌੜ ਵਿੱਚ ਦੂਜੇ ਸਥਾਨ ਫਿਨਿਸ਼ ਲਾਈਨ ਤੱਕ ਸਖ਼ਤ ਮੁਕਾਬਲਾ ਹੋਇਆ। ਪੂਜਾ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਛੇ ਵਾਰ ਸੋਨ ਤਮਗ਼ੇ ਜਿੱਤੇ ਹਨ ਅਤੇ ਵਿਸ਼ਵ ਲਈ ਕੁਆਲੀਫਾਈ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ। ਉਹ ਪਿਛਲੇ ਸਾਲ ਪੈਰਾ ਓਲੰਪਿਕ ਲਈ ਕੁਆਲੀਫਾਇੰਗ ਚੈਂਪੀਅਨਸ਼ਿਪ ਵਿੱਚ ਛੇਵੇਂ ਸਥਾਨ 'ਤੇ ਸੀ ਅਤੇ ਵਰਤਮਾਨ ਵਿੱਚ ਦੁਨੀਆ ਦੇ ਚੋਟੀ ਦੇ ਪੈਰਾ ਕੈਨੋ ਖਿਡਾਰੀਆਂ ਵਿੱਚ ਨੌਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ : ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗਾ
ਇਸ ਈਵੈਂਟ ਲਈ ਕੁਆਲੀਫਾਈ ਕਰਨ ਵਾਲੇ ਦੂਜੇ ਭਾਰਤੀ ਸੁਰਿੰਦਰ ਕੁਮਾਰ ਨੇ VL1 ਪੁਰਸ਼ਾਂ ਦੇ 200 ਮੀਟਰ ਵਿੱਚ 1:22.97 ਦੇ ਸਮੇਂ ਨਾਲ 5/8 ਦਾ ਸਥਾਨ ਹਾਸਲ ਕੀਤਾ। ਸ਼ੁਰੂਆਤੀ ਕਲਾਸ Vl 1 ਵਿੱਚ, ਅਥਲੀਟ ਸਿਰਫ਼ ਪੈਡਲਿੰਗ ਲਈ ਆਪਣੇ ਹੱਥਾਂ ਅਤੇ ਮੋਢਿਆਂ ਦੀ ਵਰਤੋਂ ਕਰ ਸਕਦੇ ਹਨ। ਪੈਰਾਕੇਨੋ ਰੇਸ 200 ਮੀਟਰ ਸਪ੍ਰਿੰਟ ਦੂਰੀ ਤੱਕ ਹੁੰਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼
NEXT STORY