ਨਵੀਂ ਦਿੱਲੀ- ਵੱਕਾਰੀ ਅਮਰੀਕੀ ਪੱਤ੍ਰਿਕਾ 'ਫੋਰਬਸ ਇੰਡੀਆ' ਦੀ ਸੂਚੀ ਵਿਚ ਸਭ ਤੋਂ ਅਮੀਰ ਭਾਰਤੀ ਖਿਡਾਰਨ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਹੈ। ਉਸ ਦੀ ਕਮਾਈ 36.5 ਕਰੋੜ ਰੁਪਏ ਹੈ ਅਤੇ ਉਹ 20ਵੇਂ ਨੰਬਰ 'ਤੇ ਹੈ।
ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ (31.49 ਕਰੋੜ) 23ਵੇਂ, ਹਾਰਦਿਕ ਪੰਡਯਾ (28.46 ਕਰੋੜ) 27ਵੇਂ, ਰਵੀਚੰਦਰਨ ਅਸ਼ਵਿਨ (18.9 ਕਰੋੜ) 44ਵੇਂ ਅਤੇ ਭੁਵਨੇਸ਼ਵਰ ਕੁਮਾਰ (17.26 ਕਰੋੜ) 52ਵੇਂ ਨੰਬਰ 'ਤੇ ਹੈ।
ਸੁਰੇਸ਼ ਰੈਨਾ 16.96 ਕਰੋੜ ਰੁਪਏ ਦੇ ਨਾਲ 55ਵੇਂ, ਬੈਡਮਿੰਟਨ ਸਟਾਰ ਸਾਇਨਾ ਨੇਹਵਾਲ (16.54) 58ਵੇਂ, ਲੋਕੇਸ਼ ਰਾਹੁਲ (16.48) 59ਵੇਂ, ਜਸਪ੍ਰੀਤ ਬੁਮਰਾਹ (16.42) 60ਵੇਂ, ਸ਼ਿਖਰ ਧਵਨ (16.26) 62ਵੇਂ, ਰਵਿੰਦਰ ਜਡੇਜਾ (15.39) 68ਵੇਂ, ਮਨੀਸ਼ ਪਾਂਡੇ (13.08) 77ਵੇਂ, ਗੋਲਫਰ ਅਨੀਬਾਰਨ ਲਾਹਿੜੀ (11.99) 81ਵੇਂ, ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ (10.5) 87ਵੇਂ, ਮੁੱਕੇਬਾਜ਼ ਵਿਜੇਂਦਰ ਸਿੰਘ (6.4) 96ਵੇਂ, ਗੋਲਫਰ ਸ਼ੁਭਾਂਕਰ ਸ਼ਰਮਾ (4.5) 98ਵੇਂ ਅਤੇ ਡਬਲ ਟੈਨਿਸ ਖਿਡਾਰੀ ਰੋਹਨ ਬੋਪੰਨਾ (3.27) 99ਵੇਂ ਨੰਬਰ 'ਤੇ ਹਨ।
ਅਜ਼ਹਰ, ਸ਼ਫੀਕ ਦੇ ਸੈਂਕੜਿਆਂ ਨਾਲ ਪਾਕਿ ਨੇ ਨਿਊਜ਼ੀਲੈਂਡ 'ਤੇ ਕੱਸਿਆ ਸ਼ਿਕੰਜਾ
NEXT STORY